ਅੰਮ੍ਰਿਤਸਰ 30 ਅਪ੍ਰੈਲ (ਪਵਿੱਤਰ ਜੋਤ) : ਪੁਰਾਣੀ ਪੈਨਸ਼ਨ ਪਰਾਪਤੀ, ਮੋਰਚਾ ਤੇ ਪ ਸ ਸ ਫ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਮੀਟਿੰਗ ਸਥਾਨਕ ਕੰਪਨੀ ਬਾਗ ਵਿਖੇ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੇ ਸਾਥੀ ਅਜੈ ਕੁਮਾਰ ਸਨੋਤਰਾ ਤੇ ਪ੍ਰਭਜੀਤ ਸਿੰਘ ਉੱਪਲ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਵਿਖੇ ਹੋਈ। ਜਨਰਲ ਸਕੱਤਰ ਜਸਵੰਤ ਰਾਏ ਤੇ ਵਿੱਤ ਸਕੱਤਰ ਤਰਲੋਕ ਸਿੰਘ ਨੇ ਦੱਸਿਆ ਕਿ 14 ਮਈ ਨੂੰ ਅੰਮਿ੍ਤਸਰ ਵਿਖੇ ਪ ਪ ਪ ਮੋਰਚਾ ਵਲੋਂ ਮਾਝਾ ਜੋਨ ਦੀ ਕਨਵੈਨਸ਼ਨ ਕੀਤੀ ਜਾਣੀ ਹੈ।ਬਲਕਾ ਇਸ ਯਾਦ ਰਹੇ ਕਿ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਚੀਮਾਂ ਉਸ ਵੇਲੇ ਜਨਤਕ ਤੌਰ ਤੇ ਕਹਿੰਦੇ ਸਨ ਕਿ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।ਹੁਣ ਕਈ ਮੁਲਾਜ਼ਮ ਸਿਰਫ ਇੱਕ ਹਜ਼ਾਰ ਪੈਨਸ਼ਨ ਲੈਕੇ ਸੇਵਾ ਮੁਕਤ ਹੋ ਰਹੇ ਹਨ, ਦੂਜੇ ਪਾਸੇ ਪੈਨਸ਼ਨ ਦੇ ਨਾ ਤੇ ਦਸ ਫੀਸਦੀ ਮੁਲਾਜ਼ਮ ਦੀ ਤਨਖਾਹ ਦਾ ਤੇ ਚੌਦਾਂ ਫੀਸਦੀ ਸਰਕਾਰ ਦਾ ਪੈਸਾ ਪਾ੍ਈਵੇਟ ਕੰਪਨੀਆਂ ਹੜੱਪ ਰਹੀਆਂ ਹਨ।ਇਸੇ ਕਰਕੇ ਨਾਹਰਾ ਦਿੱਤਾ ਜਾ ਰਿਹਾ ਹੈ ਕਿ “ਵਾਅਦੇ ਵੱਲ ਖਿਆਲ ਕਰੋ,ਪੁਰਾਣੀ ਪੈਨਸ਼ਨ ਬਹਾਲ ਕਰੋ।” ਕਨਵੈਨਸ਼ਨ ਸਬੰਧੀ ਇੱਕ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਰਕੇਸ਼ ਕੁਮਾਰ ਧਵਨ ,ਜਗਜੀਤ ਸਿੰਘ, ਸਤਪਾਲ ਗੁਪਤਾ, ਗੁਰਚਰਨ ਸਿੰਘ, ਕਾਮਰੇਡ ਭੰਗੂ, ਹਰਦੇਵ ਭਕਨਾ ਆਦਿ ਮੌਜੂਦ ਸਨ।