ਅੰਮ੍ਰਿਤਸਰ 20 ਅਪ੍ਰੈਲ (ਰਾਜਿੰਦਰ ਧਾਨਿਕ) : — ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ:ਨਵੀਨ ਖੁੰਗਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਹੈਡੀ ਕੈਂਪ ਸਰਟੀਫਿਕੇਟ. ਅਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ. ਆਭਾ ਡਿਜ਼ਿਟਲ ਅਕਾਊਂਟ ਰਾਹੀਂ ਲੋਕਾਂ ਨੂੰ ਸਿਹਤ ਸੰਸਥਾਵਾਂ ਨਾਲ ਜੋੜਿਆ ਗਿਆ । ਇਸ ਤੋ ਇਲਾਵਾ ਅੱਖਾ ਦਾ ਜਾਂਚ,ਦੰਦਾ ਦੀ ਸਿਹਤ ਸੰਭਾਲ ਦਾ,. ਅਯੂਰਵੈਦਿਕ ਦਵਾਈਆ ਦਾ, ਗਰਭਵਤੀ ਅੋਰਤਾਂ ਦਾ ਜਾਂਚ ਕੈਂਪ. ਲਗਾਇਆ ਗਿਆ, ਐਚਆਈਵੀ ਦੀ ਸਕਰੀਨਿੰਗ. ਕਾਊਂਸਲਿੰਗ ਅਤੇ ਟੈਸਟਿੰਗ. ਜਰਨਲ ਓ ਪੀਡੀ ਦੇ ਨਾਲ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਵਿਡ-19 ਦਾ ਟੀਕਾ ਕਰਨ ਕੀਤਾ ਗਿਆ । ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ:ਅਮਰਜੀਤ ਸਿੰਘ. ਜਿਲ੍ਹਾਂ ਮਲੇਰੀਆਂ ਅਫਸਰ ਡਾ: ਮਦਨ ਮੋਹਨ ਅਤੇ ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਵੱਲੋ ਲਂੋਕਾਂ ਨੂੰ ਸਿਹਤ ਸੇਵਾਵਾਂ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਲਗਾਏ ਗਏ ਕੈਂਪਾਂ ਦਾ ਵੱਧ ਤੋ ਵੱਧ ਲਾਭ ਉਠਾਣ । ਇਸ ਪ੍ਰੋਗਰਾਮ ਦਾ ਸੰਚਾਲਣ ਅਤੇ ਦੇਖ-ਰੇਖ ਮੈਡੀਕਲ ਅਫਸਰ ਡਾ: ਕੁਲਦੀਪ ਸਿੰਘ. ਬਲਾਕ ਐਜੂਕੇਟਰ ਕਮਲਦੀਪ ਭੱਲਾ. ਡਾ ਹਰਕਿ੍ਰਸ਼ਨ. ਸਮੂਹ ਦਫਤਰੀ ਸਟਾਫ. ਸਮੂਹਸਟਾਫ ਨਰਸ. ਸਮੂਹ ਸੀ ਐਚਓ. ਸਮੂਹ ਐਲ਼ਐਚਵੀ. ਸਮੂਹ ਏ ਐਨਐਮ. ਸਮੂਹ ਐਸ ਆਈ. ਸਮੂਹ ਮੇਲ ਵਰਕਰ. ਆਸ਼ਾ ਵਰਕਰ ਆਦਿ ਵੱਲੋ ਕੀਤਾ ਗਿਆ ।