ਬੁਲਾਰੀਆ ਮੈਮੋਰੀਅਲ ਪਾਰਕ ਦੇ ਰੁੱਖਾਂ ਨੂੰ ਬਚਾਉਣ ਲਈ ਪਾਰਕ ਐਸੋਸੀਏਸ਼ਨ ਨੇ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ਕੋਲ ਲਗਾਈ ਗੁਹਾਰ

0
20

ਸੈਂਕੜੇ ਸਾਲ ਪੁਰਾਣੇ ਰੁੱਖਾਂ ਨੂੰ ਕਟਾਈ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਡਾ: ਜਗਮੋਹਨ ਸਿੰਘ ਰਾਜੂ

ਅੰਮ੍ਰਿਤਸਰ 11 ਅਪ੍ਰੈਲ (ਪਵਿੱਤਰ ਜੋਤ) : ਪੁਰਾਣੇ ਰੁੱਖਾਂ ਨੂੰ ਬਚਾਉਣ ਪ੍ਰਤੀ ਲੋਕਾਂ ’ਚ ਜਾਗ੍ਰਿਤੀ ਪੈਦਾ ਹੋ ਰਹੀ ਹੈ। ਅੰਮ੍ਰਿਤਸਰ ਦੇ ਵਸਨੀਕਾਂ ’ਚ ਵਿਧਾਨ ਸਭਾ ਹਲਕਾ ਦੱਖਣੀ ਦੇ ਆਰ.ਐਸ. ਬੁਲਾਰੀਆ ਮੈਮੋਰੀਅਲ ਪਾਰਕ ਵਿਖੇ ਸੈਂਕੜੇ ਸਾਲ ਪੁਰਾਣੇ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਲੈ ਕੇ ਨਿਰਾਸ਼ ਅਤੇ ਗਹਿਰੀ ਚਿੰਤਾ ਦੇਖੀ ਜਾ ਰਹੀ ਹੈ। ਆਰ.ਐਸ. ਬੁਲਾਰੀਆ ਮੈਮੋਰੀਅਲ ਪਾਰਕ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ਨਾਲ ਮੁਲਾਕਾਤ ਕਰਦਿਆਂ ਇਨ੍ਹਾਂ ਰੁੱਖਾਂ ਨੂੰ ਕਟਾਈ ਤੋਂ ਬਚਾਉਣ ਸਬੰਧੀ ਗੁਹਾਰ ਲਗਾਈ ਹੈ। ਪ੍ਰਧਾਨ ਸੁਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਇੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਫ਼ਦ ਨੇ ਇਕ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਹ ਪਾਰਕ ਕਈ ਦਹਾਕਿਆਂ ਤੋਂ ਬਜ਼ੁਰਗਾ, ਨੌਜਵਾਨਾ, ਔਰਤਾਂ ਅਤੇ ਬੱਚਿਆਂ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸਾਧਨ ਬਣਿਆ ਹੋਇਆ ਹੈ। ਕੁਝ ਸਾਲ ਪਹਿਲਾਂ ਇਲਾਕੇ ਦੇ ਲੋਕਾਂ ਦੀ ਮੰਗ ਤੋਂ ਬਿਨ੍ਹਾਂ ਹੀ ਇਸ ਦੇ ਇਕ ਹਿੱਸੇ ਵਿੱਚ ਇਕ ਵੱਡੇ ਪਲਾਜ਼ੇ ਦਾ ਢਾਂਚਾ ਖੜ੍ਹਾ ਕਰ ਦਿੱਤਾ ਗਿਆ । ਜਿਸ ਵਿੱਚ ਆਉਂਦੇ ਸੈਂਕੜੇ ਸਾਲ ਪੁਰਾਣੇ ਰੁੱਖ ਨਸ਼ਟ ਕਰ ਦਿੱਤੇ ਗਏ। ਉਲੰਪਿਕ ਟਰੈਕ ਦੇ ਨਾਮ ’ਤੇ ਹੁਣ ਇਸ ਪਾਰਕ ਨੂੰ ਇਕ ਵਾਰ ਫਿਰ ਉਜਾੜਿਆ ਜਾ ਰਿਹਾ ਹੈ। ਜਿਸ ਨਾਲ ਸੈਂਕੜੇ ਸਾਲ ਪੁਰਾਣੇ ਰੁੱਖਾਂ ਦੀ ਬਲੀ ਦੇ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਤਾਜ਼ੀ ਤੇ ਸ਼ੁੱਧ ਹਵਾ ਲਈ ਗੁਰੂ ਦੀ ਨਗਰੀ ਵਿਚ ਪਹਿਲਾਂ ਹੀ ਰੁੱਖਾਂ ਦੀ ਬਹੁਤ ਵੱਡੀ ਘਾਟ ਹੈ। ਉਨ੍ਹਾਂ ਖੇਡ ਜਾਂ ਫੁੱਟਬਾਲ ਮੈਦਾਨ ਲਈ ਢੁਕਵੀਂ ਜਗਾ ਦੀ ਚੋਣ ਕਰਨ ਅਤੇ ਇਨ੍ਹਾਂ ਪੁਰਾਣੇ ਰੁੱਖਾਂ ਨੂੰ ਹਰ ਹਾਲ ’ਚ ਬਚਾਉਣ ਦੀ ਡਾ: ਰਾਜੂ ਨੂੰ ਅਪੀਲ ਕੀਤੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ ਆਈ.ਏ.ਐਸ. (ਸੇਵਾਮੁਕਤ) ਨੇ ਵਫ਼ਦ ਨੂੰ ਕਿਹਾ ਕਿ ਜਿਥੇ ਰਾਜ ਵਿਚ ਉਨਤ ਤੇ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣੇ ਜਰੂਰੀ ਹਨ ਉਥੇ ਸੈਕੜੇ ਸਾਲ ਪੁਰਾਣੇ ਪੁਰਾਤਨ ਰੁਖਾਂ ਦੀ ਸੰਭ ਸੰਭਾਲ ਵੀ ਜਰੂਰੀ ਹੈ। ਉਨਾਂ
ਵਿਸ਼ਵਾਸ ਦਿਵਾਇਆ ਕਿ ਰੁੱਖਾਂ ਨੂੰ ਕਟਾਈ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ, ਕੰਵਰਬੀਰ ਸਿੰਘ ਮੰਜ਼ਿਲ, ਹਰੀ ਓਮ ਸ਼ਰਮਾ, ਰਾਕੇਸ਼ ਮਹਾਜਨ, ਮਨਜੀਤ ਸਿੰਘ ਮਹਿਰਾ, ਰਜਿੰਦਰ ਮੋਹਨ ਸ਼ਰਮਾ, ਅਸ਼ਵਨੀ ਕੁਮਾਰ, ਗੁਰਦੇਵ ਸਿੰਘ ਮੰਡਲ ਪ੍ਰਧਾਨ, ਪ੍ਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ |
ਤਸਵੀਰ ਨਾਲ ਹੈ।

ਕੈਪਸ਼ਨ : ਬੁਲਾਰੀਆ ਮੈਮੋਰੀਅਲ ਪਾਰਕ ਦੇ ਰੁੱਖਾਂ ਨੂੰ ਬਚਾਉਣ ਲਈ ਪਾਰਕ ਐਸੋਸੀਏਸ਼ਨ ਵੱਲੋਂ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ਨੂੰ ਮੰਗ ਪੱਤਰ ਦਿੰਦੇ ਹੋਏ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਖਿਆਲਾ , ਕੰਵਰਬੀਰ ਸਿੰਘ ਮੰਜ਼ਿਲ , ਸੁਰਿੰਦਰ ਸ਼ਰਮਾ ਤੇ ਹੋਰ।

NO COMMENTS

LEAVE A REPLY