ਅੰਮ੍ਰਿਤਸਰ 23 ਮਾਰਚ (ਰਾਜਿੰਦਰ ਧਾਨਿਕ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਵਲੋਂ, ਰੈੱੱਡ ਕ੍ਰਾਸ ਸੁਸਾਈਟੀ ਨਾਲ ਮਿਲ ਕੇ ਜਿਲਾ੍ਹ ਪੱਧਰੀ ਸਕਰੀਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਮਕਬੂਲਪੁਰਾ ਵਿਖੇ ਸਥਿਤ ਗੁਰੁਅਰਾ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਲਗਾਇਆ ਗਿਆ।ਇਸ ਅਵਸਰ ਤੇ ਜਿਲਾ੍ਹ ਟੀ.ਬੀ. ਅਫਸਰ ਡਾ ਵਿਜੈ ਗੋਤਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਲਗਭਗ 600 ਲੋਕਾਂ ਦੀ ਸਕਰੀਨਿੰਗ ਅਤੇ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਇਸ ਕੈਂਪ ਵਿਚ 65 ਮਰੀਜਾਂ ਦੇ ਐਕਸ-ਰੇ, 87 ਮਰੀਜਾਂ ਦੀ ਬਲੱਡ ਸ਼ੂਗਰ ਅਤੇ 35 ਮਰੀਜਾਂ ਦੇ ਐਚ.ਆਈ.ਵੀ. ਟੈਸਟ ਬਿਲਕੁਲ ਮੁਫਤ ਕੀਤੇ ਗਏ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਮੌਕੇ ਤੇ ਸਟੇਟ ਰੈੱਡ ਕ੍ਰਾਸ ਸੁਸਾਈਟੀ ਵਲੋਂ ਸ਼੍ਰੀ ਸੰਜੀਵ ਬੱੁਧੀਰਾਜ ਅਤੇ ਜਿਲਾ੍ਹ ਰੈੱਡ ਕ੍ਰਾਸ ਸੁਸਾਈਟੀ ਵਲੋਂ ਸ਼੍ਰੀ ਚਰਨਜੀਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ।