ਕੱਚੇ ਕਾਮੇ ਪੱਕੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਏ : ਯੂਨੀਅਨ

0
19

ਅੰਮ੍ਰਿਤਸਰ 22 ਮਾਰਚ (ਪਵਿੱਤਰ ਜੋਤ) : ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਮੈਡੀਕਲ ਕਾਲਜ ਵਿਖੇ ਗੇਟ ਮੀਟਿੰਗ ਕੀਤੀ ਗਈ ਜਿਸ ਵਿਚ ਨਵੀਂ ਬਣੀ ਸਰਕਾਰ ਤੋਂ ਮੰਗ ਕੀਤੀ ਗਈ ਹਰ ਤਰ੍ਹਾਂ ਦਾ ਕੱਚਾ ਕਾਮਾ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਮੰਗ ਕੀਤੀ ਗਈ ਕਿ ਅਜੇ ਤੱਕ ਬਹੁਤ ਸਾਰੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਨ ਸਰਕਾਰ ਜਲਦ ਬਜਟ ਪੇਸ਼ ਕਰਕੇ ਤਨਖਾਹਾਂ ਦਾ ਪ੍ਰਬੰਧ ਕਰੇ ਕਿਉਂਕਿ ਪੂਰਾ ਮਹੀਨਾ ਬੀਤਣ ਜਾ ਰਿਹਾ ਹੈ ਅਜੇ ਤਕ ਪੈਰਾ ਮੈਡੀਕਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ ਹਨ ਨਵੀਂ ਸਰਕਾਰ ਬਣਾਉਣ ਚ ਮੁਲਾਜ਼ਮਾਂ ਨੇ ਅਹਿਮ ਰੋਲ ਅਦਾ ਕੀਤਾ ਹੈ ਅਤੇ ਆਸ ਕਰਦੀ ਹੈ ਕਿ ਸਰਕਾਰ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੇਗੀ ਇਸ ਮੀਟਿੰਗ ਵਿੱਚ ਉਨ੍ਹਾਂ ਤੋਂ ਇਲਾਵਾ ਪ੍ਰੇਮ ਚੰਦ ਪ੍ਰਧਾਨ ਨਰਿੰਦਰ ਸਿੰਘ ਪ੍ਰਧਾਨ ਰਣਜੀਤ ਸਿੰਘ ਜਸਵਿੰਦਰ ਸਿੰਘ ਜਤਿੰਦਰ ਸਿੰਘ ਮੋਹਨ ਸਿੰਘ ਲੇਖੀ ਅਸ਼ੋਕ ਕੁਮਾਰ ਪਰਸ਼ੋਤਮ ਮਧੂ ਅਨਿਲ ਕੁਮਾਰ ਦੀਪਕ ਰਵਿੰਦਰ ਕੁਮਾਰ ਸੂਰਜ ਪ੍ਰਦੀਪ ਲਵ ਕੁਮਾਰ ਆਦਿ ਹਾਜ਼ਰ ਸਨ

NO COMMENTS

LEAVE A REPLY