ਪਿੰਟੂ ਦਾ ਕੰਮ ਬੋਲਦੈ,ਐਵੇਂ ਨਹੀਂ ਲੋਕ 15 ਸਾਲਾਂ ਤੋਂ ਜਿਤਾ ਰਹੇ-ਹੰਸ ਰਾਜ ਹੰਸ

0
15

ਅੰਮ੍ਰਿਤਸਰ,10 ਫਰਵਰੀ (ਪਵਿੱਤਰ ਜੋਤ)- ਹਲਕਾ ਨੌਰਥ ਅੰਮ੍ਰਿਤਸਰ ਦੀ ਵਾਰਡ ਵਿੱਚ 15 ਸਾਲਾਂ ਤੋਂ ਸੁਖਮਿੰਦਰ ਸਿੰਘ ਪਿੰਟੂ ਦੇ ਕੰਮ ਬੋਲਦੇ ਹਨ,ਬਿਨਾਂ ਕੰਮਾਂ ਤੋਂ ਲੋਕ ਐਵੇਂ ਨਹੀਂ ਜਿਤਾ ਰਹੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਸਦ ਹੰਸ ਰਾਜ ਹੰਸ ਵੱਲੋਂ ਕੀਤਾ ਗਿਆ। ਹੰਸ ਰਾਜ ਹੰਸ ਹਲਕਾ ਨੌਰਥ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸੁਖਵਿੰਦਰ ਸਿੰਘ ਬਿੱਟੂ ਦੇ ਹੱਕ ਵਿੱਚ ਹਾਊਸਿੰਗ ਬੋਰਡ ਕਲੋਨੀ ਵਿਖੇ ਵਾਰਡ ਨੰਬਰ 6,7 ਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਸਰਕਾਰ ਹੈ ਕੇਂਦਰ ਸਰਕਾਰ ਨੇ ਡੱਟ ਕੇ ਕੰਮ ਕਰਵਾਏ ਅਤੇ ਕੰਮਾਂ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ। ਜਿਸ ਦੇ ਚੱਲਦਿਆਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾ ਦੇ ਦੀਵਾਨੇ ਹਨ। ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਮੁੱਲ ਪੰਜਾਬ ਦੇ ਲੋਕ ਜ਼ਰੂਰ ਮੋੜਨਗੇ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਹੀ ਬਣੇਗੀ। ਪੰਜਾਬ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ ਤੇ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਹਲਕਾ ਨੌਰਥ ਦੇ ਬਾਕੀ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਭਾਜਪਾ ਉਮੀਦਵਾਰ ਸੁਖਵਿੰਦਰ ਸਿੰਘ ਪਿੰਟੂ ਨੇਕ-ਦਿਲ ਮਿਲਣਸਾਰ ਅਤੇ ਇਮਾਨਦਾਰ ਵਿਅਕਤੀ ਹਨ। ਇਨ੍ਹਾਂ ਦੇ ਕੰਮਾਂ ਦੀ ਲੋਕ ਕਦਰ ਕਰਦੇ ਹਨ। ਅਜਿਹੇ ਵਿਅਕਤੀ ਦਾ ਜਿੱਤਣਾ ਹਲਕਾ ਨੋਰਥ ਦੇ ਲੋਕਾਂ ਲਈ ਵਰਦਾਨ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਇਕਜੁਟ ਹੋ ਭਾਜਪਾ ਦੇ ਹੱਕ ਵਿਚ ਵੋਟਾਂ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ।
ਸੁਖਵਿੰਦਰ ਸਿੰਘ ਪਿੰਟੂ ਨੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਰ ਮੇਰੇ ਕੰਮਾਂ ਅਤੇ ਸਖਸ਼ੀਅਤ ਬਾਰੇ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਮੇਰੀ ਵਾਰਡ ਦੇ ਲੋਕਾਂ ਕੋਲੋਂ ਮੇਰੇ ਕੰਮਾਂ ਬਾਰੇ ਪੁੱਛ ਸਕਦੇ ਹਨ। ਮੈਂ ਵਾਅਦਾ ਕਰਦਾ ਹਾਂ ਜੇ ਤੁਹਾਨੂੰ ਆਪਣੇ ਘਰ ਤੋਂ ਕਦੀ ਨਿਰਾਸ਼ ਨਹੀਂ ਜਾਂਦੇ ਹਨ। ਇਸ ਮੌਕੇ ਤੇ ਹਲਕਾ ਨੌਰਥ ਦੇ ਇਲੈਕਸ਼ਨ ਇੰਚਾਰਜ ਨਰੇਸ਼ ਸ਼ਰਮਾ, ਕਪਿਲ ਸ਼ਰਮਾ,ਕਬੀਰ ਸ਼ਰਮਾ, ਮੋਨੂੰ ਮਹਾਜਨ,ਧਰਮਪਾਲ, ਕਰਨ ਕੁਮਾਰ ਅੱਤਰੀ,ਰਘੂ ਗਿੱਲ,ਸੋਨੂੰ ਵਾਲੀਆ,ਰਜਨੀਸ,ਰਿੰਕੂ ਸਮੇਤ ਸੈਂਕੜੇ ਇਲਾਕਾ ਨਿਵਾਸੀ ਮੌਜੂਦ ਸਨ।

NO COMMENTS

LEAVE A REPLY