ਅੰਮ੍ਰਿਤਸਰ 20 ਜੁਲਾਈ (ਪਵਿੱਤਰ ਜੋਤ ) : ਅੱਜ ਨਗਰ ਨਿਗਮ ਦੇ ਪੈਨਸ਼ਨਰ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਸਤਿੰਦਰਪਾਲ ਸਿੰਘ ਵਾਲੀਆ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਨੂੰ ਰਣਜੀਤ ਐਵੀਨਿਊ ਦਫਤਰ ਵਿੱਚ ਮਿਲੇ ਕਰਮਜੀਤ ਸਿੰਘ ਕੇ ਪੀ ਨੇ ਦੱਸਿਆ ਕਿ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਦਾ ਪੇ ਕਮਿਸ਼ਨ ਨਹੀਂ ਲੱਗਾ। ਜਿਨ੍ਹਾਂ ਦਾ ਲੱਗਾ ਉਨ੍ਹਾਂ ਨੂੰ ਬਕਾਇਆ ਨਹੀਂ ਮਿਲਿਆ। ਜਨਵਰੀ 2022 ਤੋਂ ਐਲ ਟੀ ਸੀ ਦੀ ਪੇਮੈਂਟ ਨਹੀਂ ਹੋਈ। ਕੁੱਝ ਪੈਨਸ਼ਨਰਾਂ ਦਾ ਕਹਿਣਾ ਹੈ ਕਲਰਕ ਸਿੱਧੇ ਮੂੰਹ ਨਹੀਂ ਬੋਲਦੇ ਅਤੇ ਫੋਨ ਦਾ ਜਵਾਬ ਨਹੀਂ ਦਿੰਦੇ। ਕਮਿਸ਼ਨਰ ਜੀ ਵੱਲੋਂ ਮੁਸ਼ਕਿਲਾਂ ਸੁੱਣਨ ਤੋਂ ਬਾਅਦ ਕਿਹਾ ਤੁਹਾਨੂੰ ਕਿਸੇ ਕਲਰਕ ਕੋਲ ਜਾਣ ਦੀ ਲੋੜ ਨਹੀਂ। ਤੁਸੀਂ ਮੈਨੂੰ ਮਿਲੋ ਜਾਂ ਜਾਇੰਟ ਕਮਿਸ਼ਨਰ ਨੂੰ ਮਿਲੋ। ਤੁਹਾਡੀਆਂ ਸਭ ਮੁਸ਼ਕਿਲਾਂ ਜਲਦੀ ਹੱਲ ਹੋ ਜਾਣਗੀਆਂ। ਇਸ ਮੀਟਿੰਗ ਵਿੱਚ ਨਰੇਸ਼ ਚੱਡਾ, ਜੋਗਿੰਦਰ ਪਾਲ,ਅਵਤਾਰ ਸਿੰਘ ਵਿਰਦੀ,ਅਸ਼ੋਕ ਸ਼ਰਮਾਂ, ਸੁਭਾਸ਼ ਚੰਦਰ, ਹਰਿੰਦਰ ਸਿੰਘ, ਕਰਨੈਲ ਸਿੰਘ, ਕਸ਼ਮੀਰ ਸਿੰਘ, ਮੰਗਤ ਸਿੰਘ, ਸ਼ਸ਼ੀ ਕੁਮਾਰ, ਵਿਜੇ ਅਰੋੜਾ, ਕਮਲ ਕੁਮਾਰ,ਸਤਵੰਤ ਸਿੰਘ, ਕਵਲਜੀਤ ਸਿੰਘ ਆਦਿ ਹਾਜ਼ਰ ਸਨ।