ਭਾਜਪਾ ਦਾ ਸਵਾਲ, ਕਿਉਂ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਚੋਣਾਂ ਦੀ ਲੜਾਈ ਵਿਚਾਲੇ ਛੱਡ ਗਏ

0
22

 

 

ਅੰਮ੍ਰਿਤਸਰ / ਚੰਡੀਗੜ੍ਹ9 ਫਰਵਰੀ (ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਨੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਕਿਨਾਰੇ ਕਰਦਿਆਂ ਹੋਇਆਂ, ਚੋਣਾਂ ਤੋਂ ਪਹਿਲਾਂ ਇਸਦੇ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਵੱਲੋਂ ਸਰਗਰਮ ਸਿਆਸਤ ਤੋਂ ਹਟਣ ਤੇ ਸਵਾਲ ਕੀਤਾ ਹੈ, ਜਦਕਿ ਵੋਟਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ।

ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਜਾਖੜ ਵੱਲੋਂ ਸਰਗਰਮ ਸਿਆਸਤ ਛੱਡਣ ਤੇ ਕਿਹਾ ਕਿ ਇਸਦਾ ਮੁੱਖ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਵੱਲੋਂ ਇਕ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੋਂ ਨਾ ਕਰਨਾ ਹੈ, ਜਿਸਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਆਦਾਤਰ ਸਿੱਖ ਵਿਧਾਇਕਾਂ ਵੱਲੋਂ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਸਮਰੱਥਨ ਗਿਆ ਸੀ, ਪਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਨਿਯੁਕਤ ਕਰਨ ਤੋਂ ਨਾਂਹ ਕਰ ਦਿੱਤੀ, ਕਿਉਂਕਿ ਉਹ ਇਕ ਹਿੰਦੂ ਹਨ। ਗ਼ਲਤੀ ਪੰਜਾਬ ਦੇ ਲੋਕਾਂ ਨੇ ਨਹੀਂ, ਬਲਕਿ ਕਾਂਗਰਸ ਹਾਈ ਕਮਾਂਡ ਦੀ ਹੈ, ਜਿਹੜੀ ਲੋਕਾਂ ਨੂੰ ਸੰਪਰਦਾਇਕ ਆਧਾਰ ਤੇ ਵੰਡਣਾ ਚਾਹੁੰਦੀ ਹੈ।

ਸ਼ੇਖਾਵਤ ਨੇ ਕਿਹਾ ਕਿ ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਕਿਸਨੂੰ ਮੁੱਖ ਮੰਤਰੀ ਬਣਾ ਰਹੇ ਹੋ, ਬਲਕਿ ਅਸਲੀ ਮੁੱਦਾ ਇਹ ਹੈ ਕਿ ਤੁਸੀਂ ਕਿਸੇ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਇੱਕ ਹਿੰਦੂ ਹੈ, ਬਾਵਜੂਦ ਇਸਦੇ ਕਿ ਉਸਦੀ ਕਈ ਪੀੜ੍ਹੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਸਨ ਅਤੇ ਉਸਦੇ ਪਰਿਵਾਰ ਦਾ ਪਾਰਟੀ ਪ੍ਰਤੀ ਕੀ ਯੋਗਦਾਨ ਸੀ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪਹਿਲਾਂ ਹੀ ਭਾਂਡਾ ਫੋੜ ਹੋ ਚੁੱਕਾ ਹੈ ਅਤੇ ਉਹ ਪੰਜਾਬ ਵਿਚ ਰੇਸ ਤੋਂ ਬਾਹਰ ਹੋ ਚੁੱਕੀ ਹੈ, ਜਿਸਦੇ ਕਮਾਂਡਰ (ਪ੍ਰਚਾਰ ਕਮੇਟੀ ਦੇ ਮੁਖੀ) ਲੜਾਈ ਤੋਂ ਹੱਟ ਚੁੱਕੇ ਹਨ, ਜਿਸ ਲਈ ਪਾਰਟੀ ਨੂੰ ਪੰਜਾਬ ਲੋਕਾਂ ਤੇ ਖਾਸ ਕਰਕੇ ਆਪਣੇ ਵਰਕਰਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਕਿਉਂ ਜਾਖੜ ਨੂੰ ਸਰਗਰਮ ਸਿਆਸਤ ਤੋਂ ਹੱਟਣ ਲਈ ਮਜ਼ਬੂਰ ਕੀਤਾ ਗਿਆ।

ਕੇਂਦਰੀ ਮੰਤਰੀ ਨੇ ਕਿਹਾ ਕਿ ਜਾਖੜ ਨੂੰ ਵਾਰ-ਵਾਰ ਸਿਰਫ਼ ਇਸ ਲਈ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਕਿਉਂਕਿ ਸਿਰਫ਼ ਉਹ ਇੱਕ ਹਿੰਦੂ ਹਨ ਬਾਵਜੂਦ ਇਸਦੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ 77 ਵਿਧਾਇਕਾਂ ਵਿੱਚੋਂ 42 ਨੇ ਸਮਰਥਨ ਦਿੱਤਾ ਸੀ।

ਸੀਨੀਅਰ ਭਾਜਪਾ ਆਗੂ ਨੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੇ ਖ਼ਾਸ ਵਰਗ ਨੂੰ ਸਲਾਹ ਦਿਤੀ ਹੈ ਕਿ ਉਨ੍ਹਾਂ ਨੂੰ ਅੰਤਰ ਧਿਆਨ ਕਰਨਾ ਚਾਹੀਦਾ ਹੈ ਅਤੇ ਗੰਭੀਰਤਾ ਦਾ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਪਾਰਟੀ ਵਿੱਚ ਕਿਤੇ ਖੜ੍ਹਦੇ ਹਨ। ਜਿਹੜੇ ਉਨ੍ਹਾਂ ਨੂੰ ਸੈਕਿੰਡ ਕਲਾਸ ਨਾਗਰਿਕ ਸਮਝਦੇ ਹਨ।

ਉਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਤੁਸੀਂ ਕਿੰਨੇ ਵੀ ਮਸ਼ਹੂਰ ਹੋਵੋ, ਤੁਸੀਂ ਕਿੰਨੇ ਵੀ ਸਫ਼ਲ ਹੋਵੋ, ਤੁਸੀਂ ਕਿੰਨੇ ਵੀ ਮਿਹਨਤੀ ਹੋਵੋ, ਮੁੱਖ ਮੰਤਰੀ ਬਣਨਾ ਤੁਹਾਡਾ ਸੁਪਨਾ ਹਮੇਸ਼ਾ ਬੰਦ ਦਰਵਾਜ਼ੇ ਪਿੱਛੇ ਰਹੇਗਾ, ਜਿਵੇਂ ਕਾਂਗਰਸ ਪਾਰਟੀ ਅਗਵਾਈ ਨੇ ਜਾਖੜ ਨਾਲ ਵਤੀਰਾ ਕੀਤਾ ਹੈ। ਤੁਹਾਡੇ ਸਭ ਲਈ ਵਕਤ ਆ ਗਿਆ ਕਿ ਤੁਸੀਂ ਸਹੀ ਫ਼ੈਸਲੇ ਲਓ।

NO COMMENTS

LEAVE A REPLY