ਮਿਊਸੀਪਲ ਯੂਥ ਇੰਪਲਾਈਜ਼ ਫੈਡਰੇਸ਼ਨ ਨੇ ਨਵੇਂ ਸਾਲ ਤੇ ਲਗਾਇਆ ਲੰਗਰ

0
36

ਦੇਸ਼ ਵਾਸੀਆਂ ਦੀ ਤੰਦਰੁਸਤੀ ਲਈ ਕੀਤੀ ਗਈ ਅਰਦਾਸ-ਆਸ਼ੂ ਨਾਹਰ
________
ਅੰਮ੍ਰਿਤਸਰ,1 ਜਨਵਰੀ (ਅਰਵਿੰਦਰ ਵੜੈਚ)- ਮਿਊਸੀਪਲ ਯੂਥ ਇੰਪਲਾਈਜ਼ ਫੈਡਰੇਸ਼ਨ ਵੱਲੋਂ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਪੰਜਾਬ ਵਾਸੀਆਂ ਦੀ ਤੰਦਰੁਸਤੀ ਅਰਦਾਸ ਕਰਦਿਆਂ ਆਟੋ ਵਰਕਸ਼ਾਪ ਹਾਥੀ ਗੇਟ ਵਿਖੇ ਚਾਹ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਪ੍ਰਧਾਨ ਆਸ਼ੂ ਨਾਹਰ ਦੀ ਦੇਖ-ਰੇਖ ਵਿਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਡਾਕਟਰ ਨੀਲਮ, ਪਰਮਜੀਤ ਸਿੰਘ ਪੰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਮਹਿਮਾਨਾਂ ਵੱਲੋਂ ਨਗਰ ਨਿਗਮ ਯੂਨੀਅਨ ਦੇ ਨੇਤਾਵਾਂ ਅਤੇ ਮੈਂਬਰਾਂ ਵੱਲੋਂ ਸਮਾਜ ਨੂੰ ਸਮਰਪਿਤ ਸੇਵਾਵਾਂ ਨੂੰ ਲੈ ਕੇ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਆਸੂ ਨਾਹਰ ਦੀ ਦੇਖ-ਰੇਖ ਵਿੱਚ ਪੂਰੀ ਟੀਮ ਵੱਲੋਂ ਕਰੋਨਾ ਮਾਹਵਾਰੀ ਦੇ ਦੌਰਾਨ ਵੀ ਜ਼ਰੂਰਤਮੰਦ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਗਈ। ਜਿਸ ਤੇ ਚੱਲਦਿਆਂ ਸਮੂਹ ਕਰਮਚਾਰੀ ਵਧਾਈ ਦੇ ਪਾਤਰ ਹਨ।
ਆਸ਼ੂ ਨਾਹਰ ਨੇ ਕਿਹਾ ਕਿ ਨਗਰ ਨਿਗਮ ਦੇ ਸਫ਼ਾਈ ਅਤੇ ਸੀਵਰੇਜ਼ ਕਰਮਚਾਰੀ ਜਿੱਥੇ ਗੁਰੂ ਨਗਰੀ ਨੂੰ ਸਾਫ਼-ਸੁਥਰਾ ਰੱਖਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ, ਉਥੇ ਸਮਾਜ ਨੂੰ ਸਮਰਪਿਤ ਸੇਵਾਵਾਂ ਵੀ ਭੇਂਟ ਕੀਤੀਆਂ ਜਾਂਦੀਆਂ ਹਨ। ਨਵੇਂ ਸਾਲ ਦੇ ਸ਼ੁਭ ਮੌਕੇ ਤੇ ਬਿਨਾਂ ਕਿਸੇ ਭੇਦ-ਭਾਵ,ਜ਼ਾਤ-ਪਾਤ, ਰੰਗ ਨਸਲ ਤੋਂ ਹੱਟ ਕੇ ਹਰ ਕਿਸੇ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਤੇ ਦੀਪਕ ਸਭਰਵਾਲ,ਰਾਜ ਕਲਿਆਣ, ਸੁਰਿੰਦਰ ਸੋਨੂ,ਬਾਦਲ, ਰਾਜ ਕੁਮਾਰ,ਕਿਰਨ ਕੁਮਾਰ ਸਮੇਤ ਹੋਰ ਕਰਮਚਾਰੀਆਂ ਵੱਲੋਂ ਵੀ ਸੇਵਾਵਾਂ ਭੇਟ ਕੀਤੀਆਂ ਗਈਆਂ।

NO COMMENTS

LEAVE A REPLY