ਅੰਮ੍ਰਿਤਸਰ 31 ਦਸੰਬਰ (ਪਵਿੱਤਰ ਜੋਤ) : ਈ.ਐਸ.ਆਈ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਅੱਜ ਈ.ਐਸ.ਆਈ. ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵਿੱਚ ਦਾਖਿਲ ਹੋ ਗਈ। ਜਿਸ ਦੌਰਾਨ ਅੱਜ ਸੰਸਥਾ ਦੇ ਸਮੂਹ ਡਾਕਟਰਾਂ ਅਤੇ ਮੁਲਾਜ਼ਮਾਂ ਵੱਲੋਂ ਹਸਪਤਾਲ ਦੇ ਗੇਟ ‘ਤੇ ਧਰਨਾ ਦੇਣ ਤੋਂ ਬਾਅਦ ਇਕ ਰੋਸ ਮਾਰਚ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਮੁਲਾਜ਼ਮਪੱਖੀ ਅਤੇ ਸਰਕਾਰ ਵਿਰੋਧੀ ਨਾਅਰੇ ਲਗਾ ਕੇ ਆਪਣੇ ਜ਼ੋਰਦਾਰ ਰੋਹ ਦਾ ਪ੍ਰਗਟਾਵਾ ਕੀਤਾ। ਧਰਨੇ ਸੰਬੋਧਨ ਕਰਦਿਆਂ ਈ.ਐਸ.ਆਈ.ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਟਾਲ ਮਟੋਲ ਵਾਲੇ ਰਵੱਈਏ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਆਪਣੀਆਂ ਮੰਗਾਂ ਸਬੰਧੀ ਆਰ-ਪਾਰ ਦੀ ਲੜਾਈ ਲੜਣ ਦੇ ਮੂਡ ਵਿੱਚ ਹਨ। ਹੁਣ ਜਦ ਤੱਕ ਉਨ੍ਹਾਂ ਆਪਣੀਆਂ ਮੰਨੀਆਂ ਗਈਆਂ ਮੰਗਾਂ ਦਾ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੁੰਦਾ ਉਹ ਇਸ ਸੰਘਰਸ਼ ਲਗਾਤਾਰ ਜਾਰੀ ਰੱਖਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਤਨਖਾਹ ਗੁਣਾਂਕ ਵਿੱਚ ਵਾਧਾ, ਪੇਂਡੂ ਭੱਤਾ, ਵਰਦੀ ਭੱਤਾ, ਬੱਝਵਾਂ ਸਫ਼ਰੀ ਭੱਤਾ, ਐਮਰਜੈਂਸੀ ਭੱਤਾ, ਡਾਈਟ ਭੱਤਾ, ਈ.ਐਸ.ਆਈ. ਭੱਤਾ, ਰਿਸਕ ਭੱਤਾ ਬਹਾਲ ਕਰਨਾ ਅਤੇ ਸਿਹਤ ਮੁਲਾਜ਼ਮਾਂ ਕੋਵਿਡ-19 ਦੀ ਡਿਊਟੀ ਕਾਰਨ ਇੱਕ ਹੋਰ ਇੰਕਰੀਮੈਂਟ ਦੇਣਾ ਸ਼ਾਮਿਲ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਐਸ.ਐਮ.ਓ ਡਾਕਟਰ ਅਲੌਕ ਨਾਰਾਇਣ, ਐਸ.ਐਮ.ਓ ਡਾ. ਦਿਲਬਾਗ ਸਿੰਘ, ਐਸ.ਐਮ.ਓ ਡਾ. ਰਾਜੇਸ਼ ਭਗਤ, ਐਸ.ਐਮ.ਓ ਡਾ. ਵੰਦਨਾ ਚਿੱਤਕਾਰਾ, ਡਾ. ਨਰਿੰਦਰ ਖੁੱਲਰ, ਡਾ. ਰਵਿੰਦਰ ਕੁਮਾਰ, ਡਾ. ਰਜ਼ਨੀਤ ਕੌਰ, ਡਾ. ਮੀਨਾਕਸ਼ੀ, ਡਾ. ਅਵਲੀਨ, ਡਾ. ਸਾਨੀਆ, ਸ਼ੁਸ਼ਮਾ ਭਾਟੀਆਂ, ਡਾ. ਗੁਰਵਿੰਦਰ ਕੌਰ, ਰਵਿੰਦਰ ਸ਼ਰਮਾ, ਬਲਦੇਵ ਸਿੰਘ ਝੰਡੇਰ, ਗਿਆਨ ਚੰਦ, ਰਾਜੀਵ ਸ਼ਰਮਾ, ਸਤਨਾਮ ਸਿੰਘ, ਪ੍ਰੇਮ ਕੁਮਾਰ, ਰੇ ਪੁਰੀ, ਪਲਵਿੰਦਰ ਕੌਰ, ਗੁਰਜੀਤ ਕੌਰ, ਮੀ ਬਾਲਾ, ਹਰਿੰਦਰ ਸਿੰਘ, ਰਾਕੇਸ਼ ਕੁਮਾਰ ਮੋਰੀਆ, ਚੀਫ ਸੁਖਜਿੰਦਰ ਕੌਰ, ਜਸਵਿੰਦਰ ਕੌਰ, ਸਤਵੰਤ ਸਿੰਘ, ਮਨਪ੍ਰੀਤ ਸਿੰਘ, ਸੰਦੀਪ, ਸੁਮਨ, ਕੰਵਲਜੀਤ ਕੌਰ, ਅਜੈ ਕੁਮਾਰ ਖਲੀ, ਕੁਲਵੰਤ ਸਿੰਘ, ਸੁਨੀਲ ਸ਼ਰਮਾ, ਬੋਧ ਰਾਜ, ਆਦਿ ਹਾਜ਼ਿਰ ਸਨ।