ਅਮਿ੍ਤਸਰ, 13 ਦਸੰਬਰ (ਅਰਵਿੰਦਰ ਵੜੈਚ) : ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਦੀ ਅਗਵਾਈ ਹੇਠ ਅੱਜ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਬਿਆਸ ਅਤੇ ਸਤਲੁਜ ਦੇ ਸੰਗਮ ਵਾਲੇ ਇਲਾਕੇ ਹਰੀਕੇ ਦੇ ਪਿੰਡ ਕਿੜੀਆਂ ਅਤੇ ਮਰੜ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕੀਤੀ ਛਾਪੇਮਾਰੀ ਵਿਚ ਵਿਭਾਗ ਨੇ 1,12000 ਲਿਟਰ ਲਾਹਨ ਅਤੇ 180 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਅਤੇ । ਸਹਾਇਕ ਕਮਿਸ਼ਨਰ ਆਬਕਾਰੀ ਅੰਮਿ੍ਤਸਰ ਰੇਂਜ ਦੇ ਸ਼੍ਰੀ ਸੁਖਚੈਨ ਸਿੰਘ, ਈ.ਓ ਤਰਨਤਾਰਨ ਨਵਜੋਤ ਭਾਰਤੀ ਅਤੇ ਈ.ਓ. ਏ.ਐਸ.ਆਰ.-1 ਹੇਮੰਤ ਸ਼ਰਮਾ ਅਤੇ ਈ.ਆਈ.ਐਸ ਤਰਨਤਾਰਨ ਅਮਰੀਕ ਸਿੰਘ, ਜਤਿੰਦਰ ਸਿੰਘ, ਈ.ਆਈ.ਐਸ.ਆਰ ਬਿਕਰਮਜੀਤ ਭੁੱਲਰ ਅਤੇ ਈ.ਆਈ. ਜ਼ੀਰਾ ਗੁਰਬਖਸ਼ ਸਿੰਘ, ਫਿਰੋਜ਼ਪੁਰ ਅਤੇ ਤਰਨਤਾਰਨ ਦੀ ਐਕਸਾਈਜ਼ ਪੁਲਸ ਫੋਰਸ ਨੇ ਇਸ ਛਾਪੇਮਾਰੀ ਵਿਚ ਭਾਗ ਲਿਆ। ਇਸ ਛਾਪੇਮਾਰੀ ਦੌਰਾਨ ਲਗਭਗ 1,12,000 ਕਿਲੋ ਲਾਹਣ, 180 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਵਿਭਾਗ ਨੇ ਇਸ ਮੌਕੇ 35 ਤਰਪਾਲਾਂ, 4 ਲੋਹੇ ਦੇ ਡਰੰਮ, 01 ਪਲਾਸਟਿਕ ਦੇ ਡਰੰਮ ਵੀ ਕਬਜ਼ੇ ਵਿੱਚ ਲਿਆ ਗਿਆ ਹੈ।