ਸਯੁੰਕਤ ਕਿਸਾਨ ਮਜਦੂਰ ਸੰਘਰਸ਼ ਕਮੇਟੀਆ ਮੋਰਚੇ ਨੂੰ ਜਿੱਤ ਕੇ ਇਤਿਹਾਸ ਰਚਣ ਲਈ ਦਿੱਤੀ ਵਧਾਈ

0
26

ਅੰਮ੍ਰਿਤਸਰ 13 ਦਸੰਬਰ (ਪਵਿੱਤਰ ਜੋਤ) : ਮਿਸ਼ਨ ਕਿਸਾਨ ਸੰਘਰਸ਼ ਫਤਿਹ ਯਾਬੀ ਸਹਿਜ ਪਾਠਾ ਦੀ ਲੜੀ ਦੇ ਮੁੱਖ ਸੰਚਾਲਕ ਜਥੇਦਾਰ ਇਕਬਾਲ ਸਿੰਘ ਤੁੰਗ ਸਾਬਕਾ ਨਿੱਜੀ ਸਕੱਤਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਕਮੇਟੀ ਮੈਬਰਾ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਸੁਰਿਦੰਰਪਾਲ ਸਿੰਘ ਭਾਈ ਅਜੈਬ ਸਿੰਘ ਅਭਿਆਸੀ ਗੁਰਬੀਰ ਸਿੰਘ ਆਤਮਜੀਤ ਸਿੰਘ ਤੁੰਗ ਹਰਕੰਵਜੀਤ ਸਿੰਘ ਤੁੰਗ ਮੰਨਸਿਮਰਨਪਾਲ ਸਿੰਘ ਰਣਯੋਧ ਸਿੰਘ ਭਲਵਾਨ ਸੁਖਰਾਜ ਸਿੰਘ ਸਰਪੰਚ ਮਾਨਾਂਵਾਲਾ ਹਰਦੀਪ ਸਿੰਘ ਸਰਪੰਚ ਜਥੇਦਾਰ ਇਕਬਾਲ ਸਿੰਘ ਤੁੰਗ , ਇਕਬਾਲ ਸਿੰਘ ਤੁੰਗ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਗੁਰਪ੍ਰੀਤ ਸਿੰਘ ਕਲਕੱਤਾ ਹਰਦੀਪ ਸਿੰਘ ਸਰਪੰਚ ਅਤੇ ਹੋਰਾ ਵੱਲੋ ਸਯੁੰਕਤ ਕਿਸਾਨ ਮਜਦੂਰ ਸੰਘਰਸ਼ ਕਮੇਟੀਆ ਮੋਰਚੇ ਨੂੰ ਜਿੱਤ ਕੇ ਇਤਿਹਾਸ ਰਚਣ ਲਈ ਵਧਾਈ ਦਿੰਦਿਆ ਆਖਿਆ ਕਿ ਸਯੁੰਕਤ ਕਿਸਾਨ ਮੋਰਚਾ ਦੀ ਇਹ ਜਿੱਤ ਸਾਰੇ ਸੰਸਾਰ ਵਿੱਚੋ ਹੋਈਆ ਹਰ ਵਰਗ ਦੇ ਧਰਮ ਦੇ ਲੋਕਾ ਵੱਲੋ ਅਰਦਾਸਾ ਬੇਨਤੀਆ ਪ੍ਰਾਥਨਾਵਾ ਅਬਾਦਤਾ ਦੇ ਸਦਕੇ ਹੋਈ ਫਤਿਹ ਲਈ ਹਿੰਦੂ ਮੁਸਲਮਾਨ ਇਸਾਈਆ ਸਿੱਖ ਭਾਈਚਾਰਾ ਕਿਸਾਨ ਮਜਦੂਰ ਵਪਾਰੀ ਵਰਗ ਸੱਭ ਇਸ ਅੰਦੋਲਨ ਵਿੱਚ ਯੋਗਦਾਨ ਪਾਉਦੇਆ ਵਧਾਈ ਦੇ ਹੱਕਦਾਰ ਹਨ ਓਥੇ ਮਿਸ਼ਨ ਕਿਸਾਨ ਸੰਘਰਸ਼ ਫਤਿਹ ਯਾਬੀ ਕਮੇਟੀ ਵੱਲੋ ਫਤਿਹ ਯਾਬੀ ਲਈ ਅਰੰਭ ਲੜੀਵਾਰ 25 ਸਹਿਜ ਪਾਠਾ ਦੇ ਭੋਗ ਪਾਕੇ ਇਤਿਹਾਸਕ ਤੇ ਵਿਲੱਖਣ ਯੋਗਦਾਨ ਪਾਉਦੇਆ ਅਕਾਲ ਪੁਰਖ ਵਾਹਿਗੂਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਕਰਦਿਆ ਆਖਿਆ ਇਸ ਇਤਿਹਾਸਕ ਜਿੱਤ ਦੇ ਨਾਲ ਨਾਲ ਆਪਸੀ ਭਾਈਚਾਰਕ ਸਾਂਝਾ ਵਿਚ ਸਿਆਸਤਦਾਨਾ ਵੱਲੋ ਪਾਏ ਵਖਰੇਵੇਆ ਨੂੰ ਵੀ ਖਤਮ ਕਰਦਿਆ ਭਾਈਚਾਰਕ ਸਾਂਝਾ ਮਜਬੂਤ ਹੋਈਆ ਹਨ ਭਾਰਤ ਦੇਸ਼ ਦੀਆ ਸਾਰੀਆ ਸਿਆਸੀ ਪਾਰਟੀਆ ਨੂੰ ਆਉਣ ਵਾਲੇ ਸਮੇਂ ਵਿੱਚ ਹਿੰਦੂ ਮੁਸਲਿਮ ਸਿੱਖ ਇਸਾਈਆ ਵਿੱਚ ਵੋਟਾ ਖਾਤਰ ਲੜਾਈਆ ਝਗੜੇ ਫਸਾਦ ਕਰਵਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ ਤੇ ਇਸ ਅੰਦੋਲਨ ਦੌਰਾਨ ਬਣੀ ਮਜਬੂਤ ਭਾਈਚਾਰਕ ਸਾਂਝ ਤੋ ਸਬੱਕ ਸਿਖਣਾ ਚਾਹੀਦਾ ਹੈ ਤੇ ਦੇਸ਼ ਅੰਦਰ ਲੋਕਤੰਤਰ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਥੇਦਾਰ ਇਕਬਾਲ ਸਿੰਘ ਤੁੰਗ , ਇਕਬਾਲ ਸਿੰਘ ਤੁੰਗ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਗੁਰਪ੍ਰੀਤ ਸਿੰਘ ਕਲਕੱਤਾ ਹਰਦੀਪ ਸਿੰਘ ਸਰਪੰਚ ਤੇ ਹੋਰ ਮੌਜੂਦ ਸਨ।

NO COMMENTS

LEAVE A REPLY