ਕੈਂਪ ਦੌਰਾਨ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਦੀ ਟੀਮ ਨੇ ਦਿੱਤਾ ਸਹਿਯੋਗ
_____
ਅੰਮ੍ਰਿਤਸਰ,13 ਦਸੰਬਰ (ਅਰਵਿੰਦਰ ਵੜੈਚ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਤੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਨੂੰ ਲੈ ਕੇ ਟੀਕਾਕਰਨ ਕੈਂਪ ਲਗਾਇਆ ਗਿਆ। ਬਿਊਟੀ ਬੰਗਲਾ ਚੌਂਕ,ਸ਼ੇਰੇ ਪੰਜਾਬ ਐਵਨਿਊ,ਮਜੀਠਾ ਰੋਡ ਸਥਿਤ ਸੰਸਥਾ ਦੇ ਦਫ਼ਤਰ ਵਿਖੇ ਆਯੋਜਿਤ ਕੈਂਪ ਦੌਰਾਨ 240 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਸਿਵਲ ਸਰਜਨ ਡਾ.ਚਰਨਜੀਤ ਸਿੰਘ, ਟੀਕਾਕਰਨ ਅਧਿਕਾਰੀ ਡਾ. ਕੰਵਲਜੀਤ ਸਿੰਘ,ਡਾ.ਵਿਨੋਦ ਕੋਂਡਲ ਦੇ ਸਹਿਯੋਗ ਅਤੇ ਸੰਸਥਾ ਪ੍ਰਧਾਨ ਅਰਵਿੰਦਰ ਵੜੈਚ ਦੀ ਦੇਖ-ਰੇਖ ਵਿੱਚ ਟੀਕਾਕਰਨ ਦਾ ਸੱਤਵਾਂ ਕੈਂਪ ਲਗਾਇਆ ਗਿਆ ਹੈ। ਵੜੈਚ ਨੇ ਕਿਹਾ ਕਿ ਪਿਛਲੇ ਕਰੀਬ ਕਈ ਸਾਲਾਂ ਤੋਂ ਸਾਡੀ ਸੰਸਥਾ ਸਮਾਜ ਨੂੰ ਸਮਾਜਿਕ ਸੇਵਾਵਾਂ ਭੇਂਟ ਕਰਦੀ ਆ ਰਹੀ ਹੈ। ਸਮਾਜਿਕ ਕੰਮਾਂ ਵਿਚ ਸਹਿਯੋਗ ਦੇਣ ਵਾਲੇ ਅਹੁਦੇਦਾਰ ਮੈਂਬਰ ਅਤੇ ਸਹਿਯੋਗੀ ਵਧਾਈ ਦੇ ਪਾਤਰ ਹਨ। ਸੰਸਥਾ ਵੱਲੋਂ ਅੱਗੇ ਤੋਂ ਵੀ ਸਮਾਜਿਕ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਸੰਸਥਾ ਵੱਲੋਂ ਟੀਕਾ ਕਰਨ ਪਹੁੰਚੀ ਟੀਮ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਐਲ ਐਚ ਵੀ ਸੁਖਵਿੰਦਰ ਕੌਰ,ਚੇਅਰਮੈਨ ਰਾਜੇਸ਼ ਸਿੰਘ,ਨਵੀਨ ਚਾਵਲਾ,ਰਮੇਸ਼ ਚੋਪੜਾ,ਦਲਬੀਰ ਪੁੰਧੀਰ,ਰਾਇਲਰਾਜ ਸਿੰਘ,ਜਸਪਾਲ ਸਿੰਘ,ਗੋਰਵ,ਸ਼ੁਭਮ ਵਰਮਾ,ਸਾਹਿਲ ਗਿੱਲ,ਬੰਟੀ, ਸੱਤਿਅਮ,ਪਵਿੱਤਰਜੋਤ ਵੜੈਚ, ਆਕਾਸ਼ਮੀਤ,ਨਿਸ਼ਾ,ਮਨੀ ਕਾਜਲ,ਰਜਿੰਦਰ ਸਿੰਘ