ਵਿਸ਼ਵ ਪ੍ਰਸਿੱਧ ਅੰਤਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਕੀਤਾ ਮਜਬੂਰ

0
27

 

ਅਮ੍ਰਿਤਸਰ , 07 ਮਈ (ਪਵਿੱਤਰ ਜੋਤ) : ਵਿਸ਼ਵ ਪ੍ਰਸਿੱਧ ਅੰਤਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਸਿੱਖ ਸਕਾਲਰ ਤੇ ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਫੈਲੋ ਆਏ ਵੱਖ ਵੱਖ ਯੂਨੀਵਰਸਿਟੀਆਂ ਚ ਗੈਸਟ ਪ੍ਰੋਫੈਸਰ ਵਜਾ ਸੇਵਾ ਨਿਭਾ ਰਹੇ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਜੋ ਕਿ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋ ਵਿਧਾਨਸਭਾ ਚੋਣ ਲੜ ਚੁਕੇ ਹਨ, ਨੂੰ ਅਧਿਕਾਰੀਆਂ ਵਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਅੱਜ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡਾ: ਰਾਜੂ ਨੇ ਦਸਿਆ ਕਿ ਸਿੱਖਾਂ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵਜੀ ਦੇ ਨਾਮ ‘ਤੇ ਬਣੀ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਉਸ ਚ ਨਿਯਮਾਂ ਅਨੁਸਾਰ ਉਹਨਾਂ ਦੀ 3 ਤੋਂ 11 ਮਈ ਤਕ ਲਈ ਬੁਕਿੰਗ ਸੀ, ਜਿਸ ਨੂੰ ਅਧਿਕਾਰੀਆਂ ਵਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਅੱਜ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਗੈਸਟ ਹਾਉਸ ਚ ਤਕਰੀਬਨ ਸਾਰੇ ਕਮਰੇ ਖਾਲੀ ਹਨ ਤੇ ਕੋਈ ਬੁਕਿੰਗ ਨਹੀਂ ਸੀ। । ਡਾ ਰਾਜੂ ਨੇ ਕਹਾ ਕੇ ਉਹਨਾਂ ਨੂੰ ਕੈਂਬਰਿਜ ਯੂਨੀਵਰਸਿਟੀ ਯੂਕੇ ਵਰਗੇ ਵਕਾਰੀ ਸੰਸਥਾਵਾਂ ਚ ਪੁਰਾ ਮਾਣ ਸਤਿਕਾਰ ਮਿਲਦਾ ਹੈ ਉਥੇ ਹੀ ਭਗਵੰਤ ਮਾਨ ਦੀ ਸਰਕਾਰ ਚ ਆਪਣੇ ਨੇ ਦੇਸ਼ ਤੇ ਗੁਰੂ ਨਗਰੀ ਚ ਬਨੇ ਯੂਨੀਵਰਸਿਟੀ ਚ ਉਹਨਾਂ ਲਈ ਕੋਈ ਥਾਂ ਨਹੀਂ।

ਇਸ ਗਲਤ ਵਰਤਾਰੇ ਬਾਰੇ ਜਾਣਕਾਰੀ ਮਿਲਣ ਨਾਲ ਵਿਦਵਾਨਾਂ ਤੇ ਬੁੱਧੀਜੀਵੀ ਵਰਗ ਚ ਪੰਜਾਬ ਦੇ ਸਿਖਿਆ ਖੇਤਰ ਵਿੱਚ ਹੋ ਰਹੀ ਸਿਆਸੀ ਦਾਖ਼ਲ ਅੰਦਾਜ਼ੀ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਯਾਦ ਰਹੇ ਕੇ ਡਾ: ਜਗਮੋਹਨ ਸਿੰਘ ਰਾਜੂ ਵਲੋਂ ਇਸ ਵਿਸਾਖੀ ਤੇ ਪੰਜਾਬ ਦੇ ਰਾਜਪਾਲ ਦੀ ਮਹਿਮਾਨ ਨਿਵਾਜ਼ੀ ਕਰਦਿਆਂ ਗੁਰੂ ਸਾਹਿਬ, ਖਾਲਸਾ ਤੇ ਡਾ ਅੰਬੇਡਕਰ ਵਿਸ਼ੇ ਤੇ ਇਸੇ ਯੂਨੀਵਰਸਿਟੀ ਵਿਖੇ ਸਫਲ ਸੈਮੀਨਾਰ ਕਰ ਚੁਕੇ ਹਨ। ਡਾ ਰਾਜੂ ਵਲੋ ਅਖਬਾਰਾਂ ਵਿਚ ਲਿਖੇ ਗਏ ਲੇਖ ਕਾਫੀ ਪਸੰਦ ਕੀਤੇ ਜਾਂਦੇ ਹਨ।

NO COMMENTS

LEAVE A REPLY