ਜ਼ਿੰਦਗੀ ਦੇ ਸਫਰ ਦੌਰਾਨ ਸਖ਼ਸ਼ੀਅਤ ਨੂੰ ਘੜਨ ਵਿੱਚ ਸਭ ਤੋਂ ਅਹਿਮ ਰੋਲ ਮਾਂ ਦਾ : ਡੀਈਓ ਰੰਧਾਵਾ/ਮੱਟੂ/ਸ਼ਰਮਾ /ਟੀਨਾ

0
22

 

ਰਵਿੰਦਰ ਰੰਧਾਵਾ,ਸੀਮਾ ਚੋਪੜਾ, ਪਰਮਿੰਦਰ ਕੌਰ ਤੇ ਨਰਿੰਦਰ ਕੌਰ ਨੂੰ ਮਿਲਿਆ “ਚੰਗੇਰੀ ਮਾਂ ਐਵਾਰਡ”

ਅੰਮ੍ਰਿਤਸਰ 7 ਮਈ (ਪਵਿੱਤਰ ਜੋਤ ) : ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਰਣਜੀਤ ਐਵੀਂਨਿਊ (ਬੀ-ਬਲਾਕ) ਦਵੇਸਰ ਕੰਸਲਟੈਂਟ ਆਫ਼ਿਸ
ਵਿਖ਼ੇ “ਮਾਂ ਦਿਵਸ” ਮੌਂਕੇ ਕਰਵਾਏ ਗਏ ਸਾਦੇ ਅਤੇ ਪ੍ਰਭਾਵਸ਼ਾਲੀ “ਚੰਗੇਰੀ ਮਾਂ ਐਵਾਰਡ” ਸਨਮਾਨ ਸਮਾਂਰੋਹ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਐਮ.ਡੀ.ਹਰਦੇਸ ਸ਼ਰਮਾ (ਪ੍ਰਸਿੱਧ ਸਮਾਜ ਸੇਵਕ) ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ l ਇਸ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਜਿਲ੍ਹਾ ਸਿੱਖਿਆ ਅਫਸਰ (ਸ) ਤਰਨਤਾਰਨ ਸ. ਹਰਭਗਵੰਤ ਸਿੰਘ ਰੰਧਾਵਾ ਅਤੇ ਕੰਵਲਜੀਤ ਕੌਰ ਟੀਨਾ ਨੇ ਸਾਂਝੇ ਤੌਰ (ਸਵਰਗੀ ਮਾਤਾ ਗੁਰਮੀਤ ਕੌਰ ਮੱਟੂ ਅਤੇ ਸਵਰਗੀ ਮਾਤਾ ਗੁਰਬਚਨ ਕੌਰ) ਦੀ ਯਾਦ ਨੂੰ ਸਮਰਪਿਤ “ਚੰਗੇਰੀ ਮਾਂ ਐਵਾਰਡ” ਨਾਲ ਸ਼੍ਰੀਮਤੀ ਰਵਿੰਦਰ ਕੌਰ ਰੰਧਾਵਾ, ਸ਼੍ਰੀਮਤੀ ਸੀਮਾ ਚੋਪੜਾ, ਸ਼੍ਰੀਮਤੀ ਪ੍ਰਮਿੰਦਰ ਕੌਰ ਅਤੇ ਸ਼੍ਰੀਮਤੀ ਨਰਿੰਦਰ ਕੌਰ ਨੂੰ ਸਨਮਾਨਿਤ ਕੀਤਾ l ਇਸ ਮੌਂਕੇ ਮੁੱਖ ਮਹਿਮਾਨ ਜਿਲ੍ਹਾ ਸਿੱਖਿਆ ਅਫਸਰ (ਸ) ਤਰਨਤਾਰਨ ਸ. ਹਰਭਗਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਵੀ ਮਾਂ ਤੋਂ ਬਿਨਾਂ ਗ਼ਰੀਬ ਹੈ, ਪਰ ਇਨਸਾਨ ਨੂੰ ਇਹ ਪਤਾ ਉਸ ਵਕਤ ਲੱਗਦਾ ਹੈ, ਜਦੋਂ ਮਾਂ ਇਸ ਜਹਾਨ ਤੋਂ ਤੁਰ ਜਾਂਦੀ ਹੈ । ਕਿਉਂਕਿ ਮਾਂ ਇਕ ਅਜਿਹੀ ਸ਼ਖ਼ਸੀਅਤ ਹੈ ਜਿਹੜੇ ਵਾਅਦੇ ਜ਼ਿੰਦਗੀ ਵਿੱਚ ਉਸ ਨੇ ਆਪਣੀ ਔਲਾਦ ਨਾਲ ਨਹੀਂ ਵੀ ਕੀਤੇ ਹੁੰਦੇ ਉਹ ਵੀ ਪੂਰੇ ਕਰਕੇ ਜਾਂਦੀ ਹੈ । ਇਸ ਸੰਬੰਧੀ ਅੱਗੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੱਟੂ ਨੇ ਕਿਹਾ ਕੇ ਅੱਜ ਹੋਣ ਵਾਲੇ ਸਮਾਂਰੋਹ ਵਿੱਚ ਮੇਰੇ ਮਾਤਾ ਜੀ ਸਵਰਗੀ ਸ਼੍ਰੀਮਤੀ ਗੁਰਮੀਤ ਕੌਰ ਮੱਟੂ ਅਤੇ ਲੈਕਚਰਾਰ ਕੰਵਲਜੀਤ ਕੌਰ ਟੀਂਨਾ ਦੇ ਸਵਰਗੀ ਮਾਤਾ ਜੀ ਸ਼੍ਰੀਮਤੀ ਗੁਰਬਚਨ ਕੌਰ ਜੀ ਜੋ ਕਿ ਉਹ ਬਹੁਤ ਹੀ ਮਿੱਠ ਬੋਲੜੇ, ਤੇ ਸਾਊ ਸੁਭਾਅ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਇਹਨਾਂ ਨੇ ਜ਼ਿੰਦਗੀ ਦੀਆਂ ਤੰਗੀਆਂ ਤਰੁੱਟੀਆਂ ਅਤੇ ਔਕੜਾਂ ਦਾ ਸਾਹਮਣਾ ਕਰਦਿਆਂ ਅਤੇ ਜ਼ਿੰਦਗੀ ਦੇ ਸੰਘਰਸ਼ ਕਰਦਿਆਂ ਸਾਨੂੰ ਪੜ੍ਹਾ ਲਿਖਾ ਕੇ ਸਮਾਜ ਦੇ ਹਾਣੀ ਬਣਾਇਆ ਅਤੇ ਵਧੀਆ ਸੰਸਕਾਰ ਦੇ ਕੇ ਸਮਾਜ ਦੇ ਉੱਚ ਮੁਕਾਮ ਤੇ ਪਹੁੰਚਾਇਆ ਹੈ । ਅਸੀਂ ਅੱਜ ਜੋ ਸਮਾਜ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਪੈਦਾ ਕੀਤੀ ਹੈ l ਉਹ ਸਾਡੀ ਮਾਂ ਦੀ ਦੇਣ ਹੈ lਐਮ.ਡੀ.ਹਰਦੇਸ ਸ਼ਰਮਾ (ਪ੍ਰਸਿੱਧ ਸਮਾਜ ਸੇਵਕ) ਨੇ ਆਪਣੇ ਸੰਬੋਧਨ ਚ’ ਕਿਹਾ ਕੇ ਮਾਂ ਦਿਵਸ ਸਾਡੇ ਲਈ ਸਨਮਾਨ ਅਤੇ ਸ਼ਰਧਾ ਦਾ ਪ੍ਰਤੀਕ ਹੈ । ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸਨੂੰ ਪਾਲ ਕੇ ਵੱਡਾ ਕਰਦੀ ਹੈ।ਸਾਨੂੰ ਮਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ , ਕਿਉਂਕਿ ਮਾਂ ਦੀ ਆਸੀਸ ਹੀ ਮਨੁੱਖ ਨੂੰ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਵਾਉਂਦੀ ਹੈ ।‘ਮਾਂ ’ ਲਿਖਣ ‘ ਚ ਸਭ ਤੋਂ ਛੋਟਾ ਸ਼ਬਦ ਹੈ ਪਰ ਰੁਤਬੇ ‘ ਚ ਉਸ ਤੋਂ ਵੱਡਾ ਹੈ । ਸਮਾਜ ‘ ਚ ਮਾਂ ਦਾ ਰੁਤਬਾ ਸਭ ਤੋਂ ਪਵਿੱਤਰ ਤੇ ਉਚਾ ਮੰਨਿਆ ਜਾਂਦਾ ਹੈ । ਇਹ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਖਾਤਰ ਹਰੇਕ ਦੁੱਖ ਤਕਲੀਫ ਨੂੰ ਬਰਦਾਸ਼ਤ ਕਰਨ ਦਾ ਸਿਦਕ ਰੱਖਦੀ ਹੈ । ਉਨ੍ਹਾਂ ਕਿਹਾ ਮਾਂ ਦਾ ਪੂਰਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ, ਇਸ ਲਈ ਇਸ ਦਿਵਸ ਦੀ ਸਫਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ । ਮਾਵਾਂ ਨੂੰ ਤਾਂ ਭਾਰਤ ‘ ਚ ਪਹਿਲਾਂ ਹੀ ਪੂਜਿਆ ਜਾਂਦਾ ਹੈ । ਇਹ ਦਿਨ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮਾਂ ਦਾ ਸਾਡੇ ਜੀਵਨ ’ ਚ ਕੀ ਮਹੱਤਵ ਹੈ । ਮਾਂ ਨੇ ਸਾਨੂੰ ਜਨਮ ਦਿੱਤਾ , ਨਿਰਸਵਾਰਥ ਹੋ ਕੇ ਪਾਲਣ ਪੋਸ਼ਣ ਕੀਤਾ । ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦੀ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ । ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ , ਜੋ ਉਸ ਦੇ ਜੀਵਨਕਾਲ ‘ ਚ ਕਦੇ ਖ਼ਤਮ ਨਹੀਂ ਹੁੰਦੀ । ਆਖ਼ਿਰ ਵਿੱਚ ਹਰਦੇਸ਼ ਸ਼ਰਮਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਮੱਟੂ ਪਰਿਵਾਰ ਅਤੇ ਟੀਨਾ ਪਰਿਵਾਰ ਨੂੰ ਜੋ ਸੰਸਕਾਰਾਂ ਦੀ ਵਸੀਅਤ ਅਤੇ ਇਮਾਨਦਾਰੀ ਦੀ ਵਿਰਾਸਤ ਇਹਨਾਂ ਦੀਆਂ ਮਾਵਾਂ ਨੇ ਦਿੱਤੀ ਹੈ ਉਹ ਹਮੇਸ਼ਾਂ ਯਾਦ ਰਹੇਗੀ ਇਹ ਦਿੱਤੀ ਹੋਈ ਸੰਸ਼ਕਾਰਕ ਵਸੀਅਤ ਹੀ ਉਨ੍ਹਾਂ ਅੱਗੇ ਕਿਹਾ ਕਿ ਜਿਨਾ ਪਿਆਰ ਮਾਂ ਨੂੰ ਅੱਜ ਸੋਸ਼ਲ ਮੀਡੀਆ ਤੇ ਮਿਲ ਰਿਹਾ ਉਨ੍ਹਾਂ ਹਕੀਕਤ ਵਿੱਚ ਵੀ ਮਿਲੇ ਇਹੋ ਹੀ ਸਾਡੀਆ ਮਾਵਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਇਸ ਮੌਂਕੇ ਜਿਲ੍ਹਾ ਸਿੱਖਿਆ ਅਫਸਰ (ਸ) ਤਰਨਤਾਰਨ ਸ. ਹਰਭਗਵੰਤ ਸਿੰਘ ਰੰਧਾਵਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਹਰਦੇਸ ਸ਼ਰਮਾ , ਰਵਿੰਦਰ ਕੌਰ ਰੰਧਾਵਾ, ਸੀਮਾ ਚੋਪੜਾ, ਪ੍ਰਮਿੰਦਰ ਕੌਰ, ਨਰਿੰਦਰ ਕੌਰ,ਬਲਜਿੰਦਰ ਸਿੰਘ ਮੱਟੂ ਅਤੇ ਅਮਨਦੀਪ ਸਿੰਘ ਮੌਜੂਦ ਸੀ l

 

NO COMMENTS

LEAVE A REPLY