ਡੇਂਗੂ ਮਲੇਰੀਅਾ ਦੀ ਰੋਕਥਾਮ ਲਈ ਸਿਹਤ ਵਿਭਾਗ ਯਤਨਸ਼ੀਲ-ਗੁਰਚੇਤਨ ਪ੍ਕਾਸ਼

0
23

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਡਾਕਟਰ ਗੁਰਚੇਤਨ ਪ੍ਕਾਸ਼ ਸੀਨੀਅਰ ਮੈਡੀਕਲ ਅਫ਼ਸਰ ਪੀ ਐੱਚ ਸੀ ਬੁਢਲਾਡਾ ਦੀ ਰਹਿਨੁਮਾਈ ਹੇਠ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਯਤਨਸ਼ੀਲ ਹੈ। ਸਿਹਤ ਸੁਪਰਵਾਈਜ਼ਰ ਭੂਪਿੰਦਰ ਕੁਮਾਰ ,ਜਸਕਰਨ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਰ ਸੁੱਕਰਵਾਰ ਡੇਂਗੂ ਤੇ ਵਾਰ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ।ਜਿਸ ਦੇ ਤਹਿਤ ਅੱਜ ਮੰਘਾਣੀਆ ਵਿਖੇ ਘਰਾਂ ਵਿੱਚ ਲੋਕਾਂ ਨੂੰ ਡੇਂਗੂ ਮਲੇਰੀਏ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ

ਡੇਂਗੂ ਮਲੇਰੀਆ ਦਾ ਲਾਰਵਾ ਹਮੇਸ਼ਾ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਲਾਰਵਾ ਪੈਦਾ ਹੋਣ ਦੇ ਸਾਫ ਪਾਣੀ ਦੇ ਮੁੱਖ ਸਰੋਤ ਜਿਵੇਂ ਕਿ ਕੂਲਰ ,ਫਰਿਜ ਦੀਆਂ ਟਰੇਆਂ, ਪਾਣੀਆਂ ਵਾਲੀਆਂ ਟੈਂਕੀਆਂ ਹੌਦੀਂਆ, ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰੇ ,ਮਨੀ ਪਲਾਂਟ ਵਾਲੀਆਂ ਬੋਤਲਾਂ,ਦੇਸੀ ਫਲੱਸ਼ ਵਿੱਚ ਰੱਖੇ ਗਏ ਘੜੇ , ਅਤੇ ਬਰਸਾਤ ਦੇ ਪਾਣੀ ਨਾਲ

ਕਬਾੜ ਵਿੱਚ ਪਈਆ,ਢੋਲ,ਪੀਪੀਆ ਆਦਿ ਹਨ। ਇਹਨਾਂ ਚੀਜ਼ਾਂ ਦੀ ਸਫਾਈ ਹਫਤੇ ਵਿੱਚ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਵਿੱਚ ਲਾਰਵਾ ਨਾਂ ਪੈਦਾ ਹੋ ਸਕੇ।

ਕਾਂਬੇ ਨਾਲ ਬੁਖਾਰ ਚੜ੍ਹਦਾ ਹੈ,ਤੇਜ ਸਿਰ ਦਰਦ,ਬਦਨ ਦਰਦ,ਜੀ ਕੱਚਾ ਹੋਣਾ, ਕਮਜ਼ੋਰੀ ਹੋਣੀ ਆਦਿ ਡੇਂਗੂ ਮਲੇਰੀਆ ਦੇ ਲੱਛਣ ਹਨ।ਇਹ ਲੱਛਣ ਦਿਖਣ ਤੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਇਸਦਾ ਟੈਸਟ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਅਤੇ ਡੇਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਅਤੇ ਸੁਖਵੀਰ ਕੌਰ ਆਸਾ ਹਾਜਰ ਸਨ।

NO COMMENTS

LEAVE A REPLY