ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਪਦਮ ਸ਼੍ਰੀ,ਦ੍ਰੋਣਾਚਾਰੀ, ਅਰਜੁਨਾ ਐਵਾਰਡੀ ਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ 5 ਨੂੰ

0
15

 

ਕੈਬਿਨੇਟ ਮੰਤਰੀ ਧਾਲੀਵਾਲ ਹੋਣਗੇ ਮੁੱਖ ਮਹਿਮਾਨ

ਅੰਮ੍ਰਿਤਸਰ 16 ਫਰਵਰੀ (ਪਵਿੱਤਰ ਜੋਤ) : ਪਿੱਛਲੇ 20 ਸਾਲ ਤੋਂ ਖੇਡ ਖ਼ੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਕੇ ਭਾਰਤ ਦੇ ਖੇਡ ਨਕਸ਼ੇ ਉੱਪਰ ਆਪਣਾ ਨਾਂਅ ਰੋਸ਼ਨ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਆਪਣੇ ਸਫ਼ਲਤਾਪੂਰਵਕ 20 ਸਾਲ ਪੂਰੇ ਕਰਨ ਦੀ ਖੁਸ਼ੀ ਵਿੱਚ
“20ਵਾਂ ਸਾਲਾਨਾ ਰਾਜ-ਪੱਧਰੀ ਸਨਮਾਨ ਸਮਾਂਰੋਹ” 5 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ l ਇਸ ਸੰਬੰਧੀ ਸਮਾਰੋਹ ਦਾ ਸੱਦਾ ਪੱਤਰ ਦੇਣ ਲਈ ਅੱਜ ਕੈਬਨਿਟ ਮੰਤਰੀ ਪੰਜਾਬ, ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਤੇ ਸੀਨੀਅਰ ਮਹਿਲਾ ਆਗੂ ਅਮਨਦੀਪ ਕੌਰ ਧਾਲੀਵਾਲ ਨੂੰ ਮਿਲੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਹ ਪੰਜਾਬ ਦਾ ਪਹਿਲਾ ਸਨਮਾਨ ਸਮਾਂਰੋਹ ਹੋਵੇਗਾ ਜਿਸ ਵਿੱਚ ਪਦਮ ਸ਼੍ਰੀ ਐਵਾਰਡੀ,ਦ੍ਰੋਣਾਚਾਰੀ ਐਵਾਰਡੀ,ਅਰਜੁਨਾ ਐਵਾਰਡੀ,ਇੰਟਰਨੈਸ਼ਨਲ, ਨੈਸ਼ਨਲ,ਰਾਜ-ਪੱਧਰੀ ਖਿਡਾਰੀਆਂ ਤੋਂ ਇਲਾਵਾ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਸ਼੍ਰੀ ਰਾਮ ਸਿੰਘ ਰਾਣਾ (ਗੋਲਡਨ ਹੱਟ ਵਾਲੇ), ਪਦਮ ਸ਼੍ਰੀ ਕਰਤਾਰ ਸਿੰਘ (ਕੁਸਤੀ ਖਿਡਾਰੀ), ਦ੍ਰੋਣਾਚਾਰੀਆਂ ਸੁਖਦੇਵ ਸਿੰਘ ਪੰਨੂ (ਐਥਲੇਟਿਕਸ ਕੋਚ),ਐਸਐਸਪੀ ਅਵਨੀਤ ਕੌਰ ਸਿੱਧੂ (ਅਰਜੁਨਾ ਐਵਾਰਡੀ), ਐਸਐਸਪੀ ਵਰਿੰਦਰ ਸਿੰਘ (ਇੰਟਰਨੈਸ਼ਨਲ ਰੇਸਲਰ), ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ (ਹਾਕੀ ਖਿਡਾਰੀ),ਅਰਜੁਨਾ ਐਵਾਰਡੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ (ਬਾਸਕਿਟਬਾਲ ਖਿਡਾਰੀ), ਅਰਜੁਨਾ ਐਵਾਰਡੀ ਡੀਸੀਪੀ ਸੁੱਖਪਾਲ ਸਿੰਘ ਬਰਾੜ (ਵਾਲੀਬਾਲ ਖਿਡਾਰੀ),ਇੰਟਰਨੈਸ਼ਨਲ ਐਥਲੀਟ ਐਸਪੀ (ਸਥਾਨਿਕ) ਜਸਵੰਤ ਕੌਰ ਰਿਆੜ,ਇੰਟਰਨੈਸ਼ਨਲ ਐਥਲੇਟਿਕਸ ਕੋਚ ਰਾਮ ਪ੍ਰਤਾਪ,ਇੰਟਰਨੈਸ਼ਨਲ ਵੇਟਲਿਫਟਿੰਗ ਖ਼ਿਡਾਰੀ ਲਵਪ੍ਰੀਤ ਸਿੰਘ, ਇੰਟਰਨੈਸ਼ਨਲ ਸਾਈਕਲਿੰਗ ਖਿਡਾਰੀ ਜਗਦੀਪ ਸਿੰਘ ਕਾਹਲੋਂ, ਸ.ਅਰਵਿੰਦਰ ਸਿੰਘ ਭੱਟੀ (ਬ੍ਰਾਂਡ ਅੰਬੈਸਡਰ ਸਵੱਛ ਭਾਰਤ),ਇੰਟਰਨੈਸ਼ਨਲ ਖਿਡਾਰੀ ਡੀਐਸਓ ਇੰਦਰਵੀਰ ਸਿੰਘ, ਇੰਟਰਨੈਸ਼ਨਲ ਕੁਸਤੀ ਖਿਡਾਰੀ ਅਤੇ ਜ਼ਿਲ੍ਹਾ ਸਕੂਲ ਸਪੋਰਟਸ ਕੋਆਡੀਨੈਟਰ ਸ਼੍ਰੀ ਆਸ਼ੂ ਵਿਸ਼ਾਲ, ਡਾਇਰੈਕਟਰ ਮੰਗਲ ਸਿੰਘ/ਪ੍ਰਿੰ ਅਮਨਪ੍ਰੀਤ ਕੌਰ, ਇੰਟਰਨੈਸ਼ਨਲ ਖ਼ਿਡਾਰੀ ਡੀਐਸਪੀ ਤਰਸੇਮ ਮਸ਼ੀਹ, ਇੰਟਰਨੈਸ਼ਨਲਐਥਲੇਟਿਕਸ ਖਿਡਾਰੀ, ਸ.ਜਸਵੰਤ ਸਿੰਘ ਵਿੱਕੀ,ਪ੍ਰਸਿੱਧ ਖੇਡ ਲੇਖਕ ਮਨਦੀਪ ਸਿੰਘ ਸੁਨਾਮ,ਇੰਟਰਨੈਸ਼ਨਲ ਕਿੱਕ ਬਾਕਸਿੰਘ ਖਿਡਾਰਣ ਦਿਸਿਤਾ ਗੁਪਤਾ, ਇੰਟਰਨੈਸ਼ਨਲ ਵਾਲੀਬਾਲ ਕੋਚ ਹਰਵਿੰਦਰ ਸਿੰਘ ਗਿਆਨੀ,ਇੰਟਰਨੈਸ਼ਨਲ ਸਾਈਕਲਿੰਗ ਖਿਡਾਰੀ ਬਾਵਾ ਸਿੰਘ ਭੋਮਾ, ਇੰਟਰਨੈਸ਼ਨਲ ਐਥਲੇਟਿਕਸ ਕੋਚ ਕੁਲਵੰਤ ਸਿੰਘ,ਇੰਟਰਨੈਸ਼ਨਲ ਐਥਲੇਟਿਕਸ ਕੋਚ ਬਲਜਿੰਦਰ ਸਿੰਘ ਮੰਡ,ਇੰਟਰਨੈਸ਼ਨਲ ਜੁਡੋ ਖਿਡਾਰੀ ਬਲਵਿੰਦਰ ਸਿੰਘ, ਇੰਟਰਨੈਸ਼ਨਲ ਹਾਕੀ ਪਲੇਅਰ ਬਿਕਰਮਜੀਤ ਸਿੰਘ ਕਾਕਾ ਰੇਲਵੇ,ਜ਼ਿਲ੍ਹਾ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ ਰਾਜੇਸ਼ ਕੁਮਾਰ,ਮਨਜੀਤ ਸਿੰਘ (ਹਾਕੀ ਖਿਡਾਰੀ) ਡਾ.ਅਮਨਦੀਪ ਸਿੰਘ, ਡਾ. ਕਰਨਜੀਤ ਸਿੰਘ ਬੇਦੀ ਬਾਬਾ ਬੁੱਢਾ ਕਾਲਜ,ਬੀੜ ਸਾਹਿਬ,ਲਵਲੀਨ ਕੌਰ ਵੜੇਚ (ਸਮਾਜ ਸੇਵਿਕਾ), ਬੀਬੀ ਸੰਦੀਪ ਕੌਰ ਖਾਲਸਾ (ਸਮਾਜ ਸੇਵਿਕਾ), ਮਹਾਬੀਰ ਸਿੰਘ ਗਿੱਲ (ਖੇਡ ਪ੍ਰੋਮੋਟਰ),ਜਗਰੂਪ ਸਿੰਘ ਜਰਖ਼ੜ (ਖੇਡ ਪ੍ਰੋਮੋਟਰ),ਇੰਟਰਨੈਸ਼ਨਲ ਯੋਗਾ ਕੋਚ ਨਰਪਿੰਦਰ ਸਿੰਘ,ਮਿਸ਼ਜ਼ ਇੰਡੀਆ ਰਾਜਬੀਰ ਰੰਧਾਵਾ, ਇੰਟਰਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਰਵਿੰਦਰ ਸਿੰਘ, ਇੰਟਰਨੈਸ਼ਨਲ ਐਥਲੀਟ ਦਲਜੀਤ ਸਿੰਘ,ਨੈਸ਼ਨਲ ਐਥਲੀਟ ਹਰਜੀਤ ਸਿੰਘ
ਨੂੰ “ਮਾਣ ਪੰਜਾਬ ਦਾ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ l ਇਸ ਮੌਂਕੇ ਦੀਪਕ ਕੁਮਾਰ ਚੈਨਪੁਰੀਆ,ਅਮਰਦੀਪ ਸਿੰਘ,ਵਿਸ਼ਾਲ ਅਰੌੜਾ ਹਾਜ਼ਿਰ ਸੀ l ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਇਸ ਸਨਮਾਨ ਸਮਾਂਰੋਹ ਨੂੰ ਸਫਲਤਾਪੁਰਵ ਨੇਪਰੇ ਚਾੜਨ ਲਈ ਐਸਡੀਐਮ ਰਾਜੇਸ਼ ਸ਼ਰਮਾ,ਚੇਅਰਮੈਨ ਹਰਦੇਸ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ,ਗੁਰਬਿੰਦਰ ਸਿੰਘ ਮਾਹਲ,ਕੰਵਲਜੀਤ ਕੌਰ ਟੀਂਨਾ,ਕਰਮਜੀਤ ਕੌਰ ਜੱਸਲ,ਸੀਮਾ ਚੋਪੜਾ, ਨਰਿੰਦਰ ਕੌਰ, ਵੀਨਾ, ਪੀਆਰਓ ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਵਾਲੀਆ,ਅਮਨਦੀਪ ਸਿੰਘ ਅਤੇ ਦਮਨਪ੍ਰੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਹੇਗਾ l

 

NO COMMENTS

LEAVE A REPLY