ਬੁਢਲਾਡਾ,ਮੋਹਾਲੀ:-(ਦਵਿੰਦਰ ਸਿੰਘ ਕੋਹਲੀ, ਮਮਤਾ ਸ਼ਰਮਾ)-ਆਧੁਨਿਕ ਸਿੱਖਿਆ ਅਤੇ ਭਾਰਤ ਦੀ ਅਧਿਆਤਮਿਕ ਵਿਰਾਸਤ ਦੇ ਸੁਮੇਲ ਲਈ ਜਾਣੀ ਜਾਂਦੀ, ਐਮਿਟੀ ਯੂਨੀਵਰਸਿਟੀ ਪੰਜਾਬ ਨੇ ਇੱਕ ਸ਼ਾਨਦਾਰ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ। ਸਮਾਰੋਹ ਮੌਕੇ ਬ੍ਰਹਮ ਅਸ਼ੀਰਵਾਦ ਲਈ ਪ੍ਰਾਚੀਨ ਵੈਦਿਕ ਹਵਨ ਦੀ ਰਸਮ ਕੀਤੀ ਗਈ। ਇਸ ਮੌਕੇ ਯੂਨੀਵਰਸਿਰੀ ਦੇ 2023 ਬੈਚ ਦੇ 1500 ਤੋਂ ਵੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ।ਸਮਾਰੋਹ ਵਿੱਚ ਐਮਿਟੀ ਐਜੂਕੇਸ਼ਨ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਯੂ ਰਾਮਚੰਦਰਨ, ਐਮਿਟੀ ਐਜੂਕੇਸ਼ਨ ਗਰੁੱਪ ਦੇ ਉਪ ਪ੍ਰਧਾਨ ਸ੍ਰੀ ਗੌਰਵ ਗੁਪਤਾ ਅਤੇ ਐਮਟੀ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਡਾ.ਆਰ.ਕੇ. ਕੋਹਲੀ, ਯੂਨੀਵਰਸਿਟੀ ਦੇ ਸਟਾਫ਼ ਅਤੇ ਫੈਕਲਟੀ ਸਮੇਤ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।ਐਮਿਟੀ ਐਜੂਕੇਸ਼ਨ ਗਰੁੱਪ ਦੀ ਕੰਟਰੀ ਹੈੱਡ ਡਾ. ਪ੍ਰੀਤੀ ਸਾਹਨੀ ਨੇ 2023 ਦੇ ਆਉਣ ਵਾਲੇ ਬੈਚ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਆਖੀਆਂ।ਇਕੱਠ ਨੂੰ ਸੰਬੋਧਨ ਕਰਦਿਆਂ, ਐਮਿਟੀ ਐਜੂਕੇਸ਼ਨ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਯੂ ਰਾਮਚੰਦਰਨ ਨੇ ਸੰਸਥਾਪਕ ਪ੍ਰਧਾਨ ਡਾ: ਅਸ਼ੋਕ ਕੇ ਚੌਹਾਨ ਅਤੇ ਚਾਂਸਲਰ ਡਾ: ਅਤੁਲ ਚੌਹਾਨ ਦੀ ਤਰਫ਼ੋਂ, ਰਾਸ਼ਟਰ ਨਿਰਮਾਣ ਦੇ ਸਾਧਨ ਵਜੋਂ ਸਿੱਖਿਆ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਅਮੀਰ ਅਕਾਦਮਿਕ ਵਿਰਸੇ ਉੱਤੇ ਚਾਨਣਾ ਪਾਇਆ।ਐਮਿਟੀ ਐਜੂਕੇਸ਼ਨ ਗਰੁੱਪ ਦੇ ਉੱਪ ਪ੍ਰਧਾਨ ਗੌਰਵ ਗੁਪਤਾ ਨੇ ਆਪਣੇ ਉਤਸ਼ਾਹੀ ਭਾਸ਼ਣ ਵਿੱਚ ਯੂਨੀਵਰਸਿਟੀ ਵਿੱਚ ਪਹੁੰਚੇ 6000 ਤੋਂ ਵੱਧ ਬਿਨੈਕਾਰਾਂ ਦੇ ਮੁਕਾਬਲੇ ਵਿੱਚੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਉਹਨਾਂ ਨੂੰ ਡਿਜੀਟਲ ਯੁੱਗ ਦੀਆਂ ਤਕਨੀਕੀ ਤਰੱਕੀਆਂ ਨੂੰ ਅਪਣਾਉਂਦੇ ਹੋਏ ਐਮਿਟੀ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਮੁੱਚੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਮਨੁੱਖੀ ਕਦਰਾਂ-ਕੀਮਤਾਂ ਦੀ ਮਹੱਤਤਾ ਅਤੇ ਪਰਿਵਾਰਕ ਬੰਧਨਾਂ ਨੂੰ ਪਾਲਣ ’ਤੇ ਜ਼ੋਰ ਦਿੱਤਾ।ਵਾਈਸ ਚਾਂਸਲਰ ਡਾ: ਆਰ.ਕੇ. ਕੋਹਲੀ ਨੇ ਵਿਦਿਆਰਥੀਆਂ ਨੂੰ ਇੱਕ ਨਵੀਨਤਾਕਾਰੀ ਅਤੇ ਖੋਜ-ਮੁਖੀ ਮਾਨਸਿਕਤਾ ਦੇ ਨਾਲ ਆਪਣਾ ਅਕਾਦਮਿਕ ਸਫ਼ਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਪਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਰਿਆਦਾ ਅਤੇ ਯੂਨੀਵਰਸਿਟੀ ਦੀ ਜ਼ੀਰੋ-ਟੌਲਰੈਂਸ ਰੈਗਿੰਗ ਨੀਤੀ ਦੀ ਪਾਲਣਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਡੀਨ ਫੈਕਲਟੀ ਆਫ਼ ਮੈਨੇਜਮੈਂਟ ਅਤੇ ਡੀਨ ਸਟੂਡੈਂਟ ਵੈਲਫ਼ੇਅਰ ਡਾ: ਸ਼ਿਵਾਲੀ ਢੀਂਗਰਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ, ਯੂਨੀਵਰਸਿਟੀ ਕਲੱਬਾਂ ਅਤੇ ਕਮੇਟੀਆਂ ਬਾਰੇ ਜਾਣਕਾਰੀ ਭਰਪੂਰ ਸੈਸ਼ਨਾਂ ਨਾਲ ਓਰੀਐਂਟੇਸ਼ਨ ਜਾਰੀ ਰਿਹਾ। ਸਾਹਿਲ ਕਪੂਰ, ਐਸੋਸੀਏਟ ਡਾਇਰੈਕਟਰ ਬਿਜ਼ਨਸ ਡਿਵੈਲਪਮੈਂਟ ਅਤੇ ਮਾਰਕੀਟਿੰਗ, ਨੇ ਅੰਤਰਰਾਸ਼ਟਰੀ ਐਕਸਪੋਜ਼ਰ ਦੇ ਮੌਕਿਆਂ ਅਤੇ ਕੈਂਪਸ ਜੀਵਨ ’ਤੇ ਚਾਨਣਾ ਪਾਇਆ।ਸਮਾਗਮ ਦੀ ਸਮਾਪਤੀ ਡਾ: ਚੰਦਰਦੀਪ ਟੰਡਨ, ਡੀਨ-ਫੈਕਲਟੀ ਆਫ਼ ਸਾਇੰਸਿਜ਼ ਅਤੇ ਇੰਜਨੀਅਰਿੰਗ ਦੁਆਰਾ ਕੀਤੇ ਗਏ ਧੰਨਵਾਦ ਦੇ ਮਤੇ ਨਾਲ ਹੋਈ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।