ਸਰਕਲ ਪ੍ਰਧਾਨ ਹਰਜੀਤ ਸਿੰਘ ਅਤੇ ਸਬ ਅਰਬਨ ਸਰਕਲ ਪ੍ਰਧਾਨ ਗੁਰਵੰਤ ਸਿੰਘ ਸੋਹੀ ਅਗੁਵਾਈ ਚ ਇੰਪਲਾਈਜ਼ ਫੈਡਰੇਸ਼ਨ ਦੀ ਹੋਈ ਮੀਟਿੰਗ

    0
    27

    ਅੰਮ੍ਰਿਤਸਰ 11 ਜੁਲਾਈ (ਰਾਜਿੰਦਰ ਧਾਨਿਕ) : ਪਾਵਰਕਾਮ ਦੇ ਟੈਕਨੀਕਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ, ਪੀ ਅਤੇ ਐਮ, ਅੰਮ੍ਰਿਤਸਰ ਦੀ ਜਥੇਬੰਦਕ ਮੀਟਿੰਗ ਵੇਰਕਾ ਕੰਪਲੈਕਸ ਵਿਖੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਤੇ ਸਬ ਅਰਬਨ ਸਰਕਲ ਪ੍ਰਧਾਨ ਗੁਰਵੰਤ ਸਿੰਘ ਸੋਹੀ ਦੀ ਅਗਵਾਈ ਹੇਠ ਹੋਈ। ਇਸ ਵਿੱਚ ਮਨੋਜ ਕੁਮਾਰ ਮਹਾਜਨ ਸੂਬਾ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਮੀਟਿੰਗ ਵਿੱਚ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਤੇ ਵਿਚਾਰ ਕੀਤਾ ਗਿਆ ਅਤੇ 220 ਕੇ ਵੀ ਸਿਵਲ ਲਾਈਨ ਡਿਵੀਜ਼ਨ ਅੰਮ੍ਰਿਤਸਰ ਦੇ ਕਰਮਚਾਰੀਆਂ ਨੂੰ ਮਹਿਕਮੇ ਵੱਲੋਂ ਹੁਣ ਤਕ ਦੀ ਪੇ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਨਖਾਹ ਨਹੀਂ ਕੀਤੀਆਂ ਗਈਆਂ ਹਨ l
    ਪਾਵਰਕਾਮ ਦੇ ਕਰਮਚਾਰੀਆਂ ਨੂੰ 15 ਪ੍ਰਤੀਸ਼ਤ ਤਨਖਾਹ ਫਿਕਸ ਨਹੀਂ ਕੀਤੀਆਂ ਗਈਆਂ ਹਨ ਅਤੇ ਨਾ ਹੀ ਕੋਈ ਏਰੀਅਰ ਦਿੱਤਾ ਗਿਆ ਹੈ । ਜਿਨ੍ਹਾਂ ਕਰਮਚਾਰੀਆਂ ਨੂੰ 15 ਪ੍ਰਤੀਸ਼ਤ ਵੱਧ ਦੇ ਨਾਲ ਤਨਖ਼ਾਹਾਂ ਜਾਰੀ ਕੀਤੀਆਂ ਗਈਆਂ ਸਨ ਉਨ੍ਹਾਂ ਦੀ ਰਿਕਵਰੀ ਪਾ ਦਿੱਤੀ ਗਈ ਹੈ। ਦਫਤਰ ਵੱਲੋਂ ਕੋਈ ਵੀ ਨਿਆਂਨਹੀਂ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਉਪ ਮੁੱਖ ਇੰਜੀਨੀਅਰ ਪੀ ਅਤੇ ਐਮ ਨੂੰ ਜਾਣੂ ਕਰਵਾਇਆ ਗਿਆ। ਜਿਨ੍ਹਾਂ ਵੱਲੋਂ ਜਥੇਬੰਦੀ ਨੂੰ ਮਸਲੇ ਦਾ ਜਲਦੀ ਹੱਲ ਕਰਾਉਣ ਲਈ ਭਰੋਸਾ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਜੇਠੂਵਾਲ ਧੀਰਜ ਪਾਲ ਸਿੰਘ ਜੀ ਸ਼ਰਨਜੀਤ ਸਿੰਘ ਬਲਦੇਵ ਸਿੰਘ ਕੁਲਦੀਪ ਸਿੰਘ ਵਰਿੰਦਰ ਸਿੰਘ ਮਨਜੀਤ ਸਿੰਘ ਧਰਮਿੰਦਰ ਸਿੰਘ ਬਲਕਾਰ ਸਿੰਘ ਵਿਸ਼ਾਲ ਸ਼ਰਮਾ ਆਦਿ ਆਗੂ ਹਾਜਰ ਸਨ।

    NO COMMENTS

    LEAVE A REPLY