“ਪਰਿਵਾਰ ਨਿਯੋਜਨ ਦਾ ਅਪਨਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ” ਥੀਮ ਨਾਲ ਲੋਕਾਂ ਨੂੰ ਕੀਤਾ ਮੋਟੀਵੇਟ

    0
    45

    ਅੰਮ੍ਰਿਤਸਰ 11 ਜੁਲਾਈ (ਪਵਿੱਤਰ ਜੋਤ) : ਆਜਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ “ਵਿਸ਼ਵ ਆਬਾਦੀ ਦਿਵਸ 11 ਜੁਲਾਈ 2022” ਦੇ ਅਵਸਰ ਤੇ ਅੱੱਜ ਸਿਵਲ ਸਰਜਨ ਅ੍ਰੰਮਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੈਕਸੀ ਹਾਲ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਵਿਸ਼ਵ ਅਬਾਦੀ ਸਿਵਸ ਨੂੰ ਸਮਰਪਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਸਬੋਧਨ ਕਰਦਿਆ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਵਲੋ ਦਸਿਆ ਕਿ ਸਿਹਤ ਵਿਭਾਗ ਵਲੋਂ “ਪਰਿਵਾਰ ਨਿਯੋਜਨ ਦਾ ਅਪਨਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ” ਥੀਮ ਤੇ ਆਧਾਰਿਤ, ਵਿਸ਼ਵ ਆਬਾਦੀ ਪੰਦਰਵਾੜੇ ਦੌਰਾਣ ਪੂਰੇ ਜਿਲੇ੍ ਭਰ ਦੇ ਸਾਰੇ ਸਿਹਤ ਕੇਂਦਰਾਂ ਵਿਚ ਮਿਤੀ ਜੂਨ 27 ਜੂਨ ਤੋਂ ਲੈਕੇ ਮਿਤੀ 10 ਜੁਲਾਈ ਤੱਕ ਪਰਿਵਾਰ ਨਿਯੋਜਨ ਲਈ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਹੈ ਅਤੇ ਮਿਤੀ 11 ਜੁਲਾਈ ਤੋਂ ਲੈਕੇ ਮਿਤੀ 24 ਜੁਲਾਈ ਤੱਕ ਲੋਕਾਂ ਨੂੰ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾਣਗੀਆਂ। ਇਹਨਾਂ ਸੇਵਾਵਾਂ ਵਿਚ ਨਸਬੰਦੀ, ਨਲਬੰਦੀ, ਕੌਪਰ-ਟੀ, ਪੀ.ਪੀ.ਆਈ.ਯੁ.ਸੀ.ਡੀ, ੳਰਲ ਪਿਲਸ, ਛਾਇਆ ਟੈਬਲੇਟ, ਇੰਜੇਕਟੇਬਲ ਕੋੰਟਰਾਸੈਪਟਿਵ ਅਤੇ ਕੰਡੋਮ ਆਦਿ ਸ਼ਾਮਿਲ ਹਨ ਜੋ ਕਿ ਹਰੇਕ ਸਿਹਤ ਸੰਸਥਾ ਵਿਚ ਮੁਫਤ ਪ੍ਰਦਾਣ ਕੀਤੀਆਂ ਜਾਣਗੀਆਂ।ਉਹਨਾਂ ਨੇ ਦੱਸਿਆ ਕਿ ਵੱਧਦੀ ਆਬਾਦੀ ਨੂੰ ਠੱਲ ਪਾਊਣ ਲਈ ਇਹ ਜਰੂਰੀ ਹੈ, ਕਿੳੇੁਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ, ਜਿਲਾ੍ ਸਿਹਤ ਅਫਸਰ ਡਾ ਭਾਰਤੀ ਧਵਨ, ਜਿਲਾ੍ਹ ਐਪੀਡੀਮੋਲੋਜਿਸਟ ਡਾ ਮਦਨ ਮੋਹਨ, ਡਾ ਰਾਘਵ ਗੁਪਤਾ, ਡਾ ਨਵਦੀਪ ਕੌਰ, ਡਾ ਅਰਸ਼ਦੀਪ ਕੌਰ, ਡਾ ਰੂਪਮ ਚੌਧਰੀ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈੌ.ਓ. ਅਮਰਦੀਪ ਸਿੰਘ, ਸੁਪਰਡੈਂਟ ਸੰਜੀਵ ਕੁਮਾਰ, ਏ.ਐਮ.ਓ. ਰਾਮ ਮਹਿਤਾ, ਪਵਨ ਕੁਮਾਰ, ਗੌਰਵ ਕੁਮਾਰ ਅਤੇ ਸਟਾਫ ਹਾਜਰ ਸਨ।

    NO COMMENTS

    LEAVE A REPLY