ਅੰਮ੍ਰਿਤਸਰ 2 ਜੂਨ (ਪਵਿੱਤਰ ਜੋਤ) : ਸਿਵਲ ਸਰਜਨ, ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋ ਦਫਤਰ ਸਿਵਲ ਸਰਜਨ ਵਿਖੇ ਆਮ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋ ਜਾਗਰੂਕਤ ਕਰਨ ਹਿੱਤ, ਅੱਜ ਨੈਸ਼ਨਲ ਡੇਂਗੂ ਦਿਵਸ ਨੂੰ ਸਮਰਪਿਤ ਇਕ ਪੋਸਟਰ ਰਲੀਜ ਕੀਤਾ ਗਿਆ।ਇਸ ਮੋਕੇ ਤੇ ਉਨਾਂ ਨੇ ਕਿਹਾ ਕਿ ਡੇਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਏਡੀਜ ਇਜਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਜਿਸਦੇ ਲੱਛਣ ਤੇਜ ਸਿਰ ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾਂ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ, ਉਲਟੀਆਂ, ਨੱਕ-ਮੰੂਹ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਆਦਿ ਹੈ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਫਰੀ ਇਲਾਜ ਕਰਵਾਉਣ।ਇਸ ਅਵਸਰ ਤੇ ਸੰਬੋਧਨ ਕਰਦਿਆ ਜਿਲਾ ਅੇੈਪੀਡੀਮੋਲੋਜਿਸਟ ਡਾ ਮਦਨ ਮੋਹਨ ਨੇ ਕਿਹਾ ਕਿ ਡੈਂਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਕਿਉਕੀ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜੀਏ ਨੁੰ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾ ਆਦੀ ਦਾ ਇਸਤੇਮਾਲ ਵੀ ਸਾਨੂੰ ਡੈਂਗੂ ਤੋ ਬਚਾਅ ਸਕਦਾ ਹੈ। ਇਸ ਮੋਕੇ ਤੇ ਇਸ ਮੋਕੇ ਤੇ ਡੀਡੀਐਚਉ ਡਾ. ਸ਼ਰਨਜੀਤ ਕੌਰ, ਮਾਸ ਮੀਡੀਆ ਅਫਸਰ ਰਾਜ ਕੌਰ, ਗੁਰਦੇਵ ਸਿੰਘ ਢਿੱਲੋ ਅੇੈਸ.ਆਈ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਹਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹੋਏ।