ਅਗਲੇ ਮਹੀਨੇ ਮੰਦਿਰ ਚਿੰਤਪੁਰਨੀ,ਮਾਂ ਬਗਲਾਮੁਖੀ ਤੇ ਦਰਬਾਰ ਜਾਵੇਗੀ ਯਾਤਰਾ-ਵੜੈਚ
________
ਅੰਮ੍ਰਿਤਸਰ,31 ਮਈ (ਰਾਜਿੰਦਰ ਧਾਨਿਕ )- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਯਾਤਰਾ ਦੇ ਦੌਰਾਨ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਮਜੀਠਾ ਰੋਡ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਗੋਲਡ ਹਾਊਸ ਜਵੈਲਰਜ਼,ਮੇਨ ਰੋਡ ਇੰਦਰਾ ਕਲੋਨੀ ਦੇ ਮਾਲਿਕ ਮੁੱਖ ਮਹਿਮਾਨ ਰਜੇਸ਼ ਸਿੰਘ ਜੌੜਾ ਵੱਲੋਂ ਬੱਸ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਸੰਸਥਾ ਵੱਲੋਂ ਖੂਨਦਾਨ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਾ, ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਲਈ ਬਿਊਟੀ ਪਾਰਲਰ ਅਤੇ ਸਿਲਾਈ ਸੈਂਟਰ ਦਾ ਕੋਰਸ ਕਰਵਾਉਣਾ, ਰੁੱਖਾਂ ਤੇ ਕੁੱਖਾਂ ਦੀ ਸੰਭਾਲ ਕਰਦਿਆਂ ਵਿਸ਼ੇਸ਼ ਉਪਰਾਲੇ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਧਾਰਮਿਕ ਕੰਮਾਂ ਵੱਲ ਧਿਆਨ ਲਗਾਉਣਾ ਆਦਿ ਦੇ ਸੰਸਥਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਯਾਤਰਾ ਦੇ ਦੌਰਾਨ ਸੰਗਤਾਂ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ,ਦੇਵੀ ਤਲਾਬ ਮੰਦਰ, ਨਕੋਦਰ ਸਥਿਤ ਤਿੰਨ ਦਰਗਾਹਾਂ,ਸੁਲਤਾਨਪੁਰ ਲੋਧੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ। ਯਾਤਰਾ ਦੇ ਦੌਰਾਨ ਪ੍ਰਸਿੱਧ ਸੂਫੀ ਗਾਇਕ ਸ਼ੈਲੀ ਸਿੰਘ,ਕੇ. ਐਸ.ਕੰਮਾਂ,ਅਸ਼ਵਨੀ ਸ਼ਰਮਾਂ ਵੱਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਸੰਗਤਾਂ ਨੂੰ ਪਿਛਲੇ ਕਰੀਬ ਸੱਤ ਸਾਲਾਂ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਉਹਨਾਂ ਨੇ ਯਾਤਰਾ ਦੇ ਦੌਰਾਨ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ 25 ਜੂਨ 2022 ਅਗਲੀ ਯਾਤਰਾ ਮਾਤਾ ਚਿੰਤਪੁਰਨੀ ਅਤੇ ਮਾਤਾ ਬਗਲਾਮੁਖੀ ਦੇ ਦਰਬਾਰ ਵਿਖੇ ਜਾਵੇਗੀ।
ਇਸ ਮੌਕੇ ਤੇ ਲਵਲੀਨ ਵੜੈਚ,ਜਤਿੰਦਰ ਅਰੋੜਾ, ਰਾਹੁਲ ਸ਼ਰਮਾ,ਵਿਕਾਸ ਭਾਸਕਰ,ਪਵਿੱਤਰਜੋਤ ਵੜੈਚ,ਰਜਿੰਦਰ ਧਾਨਿਕ,ਰਾਮ ਸਿੰਘ ਪੰਆਰ,ਧੀਰਜ ਮਲਹੋਤਰਾ,ਰਮੇਸ਼ ਚੋਪੜਾ, ਹਰਮਿੰਦਰ ਸਿੰਘ ਉੱਪਲ, ਅਮਨ ਭਨੋਟ,ਪਰਮਿੰਦਰਜੀਤ ਕੋਰ,ਰਮਨ ਸ਼ਰਮਾ,ਸੀਮਾ ਸ਼ਰਮਾ,ਰੀਟਾ ਮਹਾਜਨ, ਸਤਿਆ ਪ੍ਰਕਾਸ਼,ਨੀਲਮ ਸ਼ਰਮਾ,ਰਜਿੰਦਰ ਸਿੰਘ ਰਾਵਤ ਵੱਲੋਂ ਵੀ ਯਾਤਰਾ ਦੇ ਦੌਰਾਨ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।