ਆਨਲਾਈਨ ਦਵਾਈਆਂ ਦੇ ਨਾਲ ਨਸ਼ੇ ਦਾ ਵਪਾਰ ਚਿੰਤਾ ਦਾ ਵਿਸ਼ਾ : ਸੁਰਿੰਦਰ ਦੁੱਗਲ

0
195

ਅੰਮ੍ਰਿਤਸਰ 4 ਅਕਤੂਬਰ (ਅਰਵਿੰਦਰ ਵੜੈਚ ) : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਅੱਜ ਸੁਰਿੰਦਰ ਦੁੱਗਲ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕਿਵੇਂ ਭਾਰਤ ਦੀ ਨਾਮਵਰ ਕੰਪਨੀ ਨੈੱਟਮੇਡ ਦੇ ਬਠਿੰਡਾ ਮਾਨਸਾ ਰੋਡ ਤੇ ਸਟੋਰ ਤੋਂ ਡਰੱਗ ਵਿਭਾਗ ਅਤੇ ਪੁਲਿਸ ਵਿਭਾਗ ਦੁਆਰਾ ਕੀਤੀ ਗਈ ਕਾਰਵਾਈ ਵਿਚ ਕਈ ਤਰ੍ਹਾਂ ਦੇ ਨਸ਼ੇ ਦੇ ਰੂਪ ਵਿੱਚ ਵੇਚੀ ਜਾ ਰਹੀ ਦਵਾਈਆਂ ਬਰਾਮਦ ਕੀਤਾ ਹੈ। ਰੀਲਾਇੰਸ ਦੇ ਇਸ ਸਟੋਰ ਨੈੱਟਮੇਡ ਤੋਂ ਟਰੈਮਾਡੋਲ ਅਤੇ ਦੂਜੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਪੰਜਾਬ ਕੈਮਿਸਟ ਐਸੋਸੀਏਸ਼ਨ ਪੰਜਾਬ ਡਰੱਗ ਵਿਭਾਗ ਨੂੰ ਪਹਿਲਾਂ ਵੀ ਕਈ ਵਾਰ ਡਿਮਾਂਡ ਕਰ ਚੁੱਕੀ ਹੈ ਕਿ ਇਹਨਾਂ ਆਨਲਾਈਨ ਵਪਾਰ ਕਰਨ ਵਾਲੀਆਂ ਕੰਪਨੀਆਂ ਤੇ ਪਾਬੰਦੀ ਲਗਾਈ ਜਾਵੇ। ਹਾਈ ਕੋਰਟ ਦਿੱਲੀ ਨੇ ਵੀ ਇਸ ਤੇ ਪ੍ਰਤਿਬੰਧ ਲਗਾਇਆ ਹੋਇਆ ਹੈ ਫਿਰ ਵੀ ਇਹ ਕੰਪਨੀਆਂ ਇਨ੍ਹਾਂ ਨੂੰ ਵੇਚ ਰਹੀਆਂ ਹਨ।
ਸੁਰਿੰਦਰ ਦੁੱਗਲ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਸਾਰੇ ਪੰਜਾਬ ਵਿਚ ਕੈਮਿਸਟਾਂ ਨੇ ਅੰਦੋਲਨ ਚਲਾਇਆ ਹੋਇਆ ਹੈ। ਮੰਤਰੀ ਮੰਤਰੀ ਪੰਜਾਬ ,ਸੈਕਟਰੀ ,ਕਮਿਸ਼ਨਰ ਪੰਜਾਬ , ਜੁਆਇੰਟ ਡਰੱਗ ਕੰਟਰੋਲਰ, ਸਾਰੇ ਵਿਧਾਇਕਾਂ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਹੈ ਕਿ ਡਰੱਗ ਪਾਲਿਸੀ ਵਿੱਚ ਸ਼ਸ਼ੋਧਨ ਕੀਤਾ ਜਾਵੇ। ਜੇਕਰ ਕਿਸੇ ਨੇ ਦੁਕਾਨ ਖੋਲ੍ਹਣੀ ਹੋਵੇ ਤਾਂ ਡੀ ਫਾਰਮਾ, ਬੀ ਫਾਰਮਾ ਖੁਦ ਹੋਣਾ ਚਾਹੀਦੇ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਜਦੋਂ ਦਾ ਇਹ ਸਟੋਰ ਖੋਲਿਆ ਹੈ ਇਹਨਾਂ ਨੇ ਕਿਸ ਕਿਸ ਤੋਂ ਦਵਾਈਆਂ ਖ਼ਰੀਦੀਆਂ ਹਨ ਅਤੇ ਪੰਜਾਬ ਵਿੱਚ ਕਿਸ ਕਿਸ ਨੂੰ ਵੇਚੀਆਂ ਹਨ, ਇਸ ਦਾ ਪਤਾ ਕੀਤਾ ਜਾਵੇ। ਇਸ ਮੌਕੇ ਹੋਲਸੇਲ ਪ੍ਰਧਾਨ ਰਾਜੇਸ਼ ਸੋਹੀ, ਸੈਕਟਰੀ ਰਾਜੀਵ ਕਪੂਰ, ਰੀਟੇਲ ਪ੍ਰਧਾਨ ਸੰਜੀਵ ਭਾਟੀਆ ਸੈਕਟਰੀ ਸੰਦੀਪ ਜੈਨ ਆਦਿ ਮੌਜੂਦ ਸਨ ।

NO COMMENTS

LEAVE A REPLY