ਜ਼ਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ ਰੰਧਾਵਾ ਦੀ ਅਗਵਾਈ ਵਿਚ ਕਰਵਾਇਆ ਗਿਆ ਡੈਕਲਾਮੇਸ਼ਨ ਮੁਕਾਬਲਾ

0
20

ਅੰਮ੍ਰਿਤਸਰ 10 ਫਰਵਰੀ (ਪਵਿੱਤਰ ਜੋਤ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸ) ਜੁਗਰਾਜ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋ ਦੇ ਮਾਰਗ-ਦਰਸ਼ਨ ਅਨੁਸਾਰ ਅੰਗਰੇਜ਼ੀ ਵਿਸ਼ੇ ਦਾ ਜ਼ਿਲ੍ਹਾ ਪੱਧਰੀ ਡੈਕਲਾਮੇਸ਼ਨ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਖੇ ਕਰਵਾਇਆ ਗਿਆ । ਇਸ ਮੁਕਾਬਲੇ ਵਿਚ ਅੰਮ੍ਰਿਤਸਰ ਜ਼ਿਲੇ ਦੇ ਬਲਾਕ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਨਵਦੀਪ ਕੌਰ ਸਸਸਸ ਸਾਂਗਣਾ, ਦੂਜਾ ਸਥਾਨ ਜਗਜੀਤ ਸਿੰਘ ਸਸਸਸ ਮਜੀਠਾ ਅਤੇ ਤੀਜਾ ਸਥਾਨ ਮੁਸਕਾਨ ਸਸਸਸ ਬਲ ਕੱਲਾਂ ਨੇ ਪ੍ਰਾਪਤ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਵਰਿੰਦਰ ਸਿੰਘ ਪ੍ਰਿੰਸੀਪਲ , ਪ੍ਰਿੰਸੀਪਲ ਨਰਿੰਦਰ ਕੌਰ ਪ੍ਰਿੰਸੀਪਲ ਅਰਚਨਾ ਬੋਸ ਨੇ ਨਿਭਾਈ।
ਕੰਵਰਪਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਇਟ ਅੰਮ੍ਰਿਤਸਰ ਵਿਸ਼ੇਸ਼ ਰੂਪ ਚ ਸ਼ਾਮਲ ਹੋਏ। ਇਸੇ ਦੌਰਾਨ ਸਕੂਲ ਪ੍ਰਿੰਸੀਪਲ ਹਰਪ੍ਰੀਤ ਨੇ ਆਈਆਂ ਹੋਈਆਂ ਸਖਸ਼ੀਅਤਾਂ ਨੂੰ ਜੀ ਆਇਆ ਕਹਿੰਦੇ ਹੋਏ ਧੰਨਵਾਦ ਕੀਤਾ। ਸਟੇਟ ਰਿਸੋਰਸ ਪਰਸਨ ਦੀਪਕ ਸ਼ਰਮਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਅਜਿਹੇ ਮੁਕਾਬਲੇ ਕਰਵਾਉਣ ਦਾ ਭਰੋਸਾ। ਬਲਰਾਜ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੁਕਾਬਲੇ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਰਵਿੰਦਰ ਰੰਧਾਵਾ, ਓਮ ਪ੍ਰਕਾਸ਼, ਅਮਰਜੀਤ ਸਿੰਘ, ਬੁਰਿੰਦਰਬੀਰ ਸਿੰਘ, ਹਰਮੀਤ ਕੌਰ ਨੇ ਪ੍ਰੋਗਰਾਮ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

NO COMMENTS

LEAVE A REPLY