ਜਦੋਂ ਡਿਪਟੀ ਕਮਿਸ਼ਨਰ ਨੇ ਭੀਖ ਮੰਗਣ ਵਾਲੀਆਂ ਨੂੰ ਮਨਰੇਗਾ ਕਾਰਡ ਦੇਣ ਦੀ ਕੀਤੀ ਹਦਾਇਤ

0
13

ਆਟਾ-ਦਾਲ ਸਕੀਮ ਦੇ ਕਾਰਡ ਅਤੇ ਪੀਣ ਦੇ ਪਾਣੀ ਦਾ ਲੱਗੇਗਾ ਕੁਨੈਕਸ਼ਨ
ਅੰਮ੍ਰਿਤਸਰ 10 ਫਰਵਰੀ (ਪਵਿੱਤਰ ਜੋਤ) : ਅੱਜ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਟਾਰੀ ਵਿਖੇ ਸ: ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਮਾਗਮ ਵਿਚ ਗਏ ਤਾਂ ਵਾਪਿਸ ਆਉਂਦੇ ਵਕਤ ਕੁੱਝ ਭੀਖ ਮੰਗਣ ਵਾਲੀਆਂ ਔਰਤਾਂ ਜੋ ਕਿ ਪੰਜਾਬੀ ਮੂਲ ਦੀਆਂ ਸਨ ਨੇ ਡਿਪਟੀ ਕਮਿਸ਼ਨਰ ਤੋਂ ਭੀਖ ਵਜੋਂ ਪੈਸੇ ਮੰਗੇ। ਸ੍ਰੀ ਸੂਦਨ ਨੇ ਉਨਾਂ ਔਰਤਾਂ ਨਾਲ ਗੱਲਬਾਤ ਕਰਦੇ ਭੀਖ ਮੰਗਣ ਦਾ ਕਾਰਨ ਪੁੱਛਦੇ ਜਦੋਂ ਆਟਾ-ਦਾਲ ਸਕੀਮ ਤਹਿਤ ਮਿਲਣ ਵਾਲੇ ਰਾਸ਼ਨ, ਮਨਰੇਗਾ ਦੇ ਜਾਬ ਕਾਰਡ ਬਾਰੇ ਪੁੱਛਿਆ ਤਾਂ ਉਨਾਂ ਨੇ ਅਜਿਹੀ ਕੋਈ ਵੀ ਸਹੂਲਤ ਤੋਂ ਅਣਜਾਣਤਾ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਐਸ.ਡੀ.ਐਮ ਅਤੇ ਬੀ.ਡੀ.ਪੀ.ਓ. ਨੂੰ ਇਨਾਂ ਲੋੜਵੰਦ ਪਰਿਵਾਰਾਂ ਦੇ ਨਾਮ ਰਾਸ਼ਨ ਕਾਰਡ ਲਈ ਆਟਾ ਦਾਲ ਸਕੀਮ ਤਹਿਤ ਦਰਜ਼ ਕਰਨ ਅਤੇ ਰੁਜਗਾਰ ਵਜੋਂ ਮਨਰੇਗਾ ਜਾਬ ਕਾਰਡ ਬਣਾਉਣ ਦੀ ਹਦਾਇਤ ਕੀਤੀ। ਉਨਾਂ ਨੇ ਘਰਾਂ ਵਿੱਚ ਪਾਣੀ ਦੀ ਸਪਲਾਈ ਆਦਿ ਬਾਰੇ ਵੀ ਪੁੱਛਿਆ ਅਤੇ ਐਸ.ਸੀ. ਵਾਟਰ ਸਪਲਾਈ ਵਿਭਾਗ ਨੂੰ ਉਨਾਂ ਦੇ ਘਰਾਂ ਤੱਕ ਸਾਫ਼ ਸੁਥਰੇ ਪਾਣੀ ਦੀ ਸਪਲਾਈ ਬਣਾਉਣ ਦੀ ਹਦਾਇਤ ਕੀਤੀ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਡਿਪਟੀ ਕਮਿਸ਼ਨਰ ਦੀ ਸਰਾਹਨਾ ਕਰਦਿਆਂ ਕਿਹਾ ਕਿ ਜੇਕਰ ਡੀ.ਸੀ. ਪੈਸਿਆਂ ਦੀ ਭੀਖ ਦੇ ਕੇ ਚਲੇ ਜਾਂਦੇ ਤਾਂ ਇਨਾਂ ਦੇ ਰੁਜ਼ਗਾਰ ਅਤੇ ਰਾਸ਼ਨ ਦਾ ਪ੍ਰਬੰਧ ਨਹੀਂ ਸੀ ਹੋਣਾ।

NO COMMENTS

LEAVE A REPLY