ਰਾਮਤੀਰਥ ਰੋਡ ਉਤੇ ਨਾਜਾਇਜ਼ ਕਾਲੋਨੀਆਂ ਵਿੱਚ ਚਲਾਈ ਜੇ ਸੀ ਬੀ
ਅੰਮਿ੍ਤਸਰ, 22 ਜਨਵਰੀ (ਰਾਜਿੰਦਰ ਧਾਨਿਕ) : ਅੰਮਿ੍ਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਸਾਸਕ ਦੀਪ ਸਿਖਾ ਸ਼ਰਮਾ ਵੱਲੋਂ ਸ਼ਹਿਰ ਨੂੰ ਨਾਜਾਇਜ਼ ਕਾਲੋਨੀਆਂ ਤੋਂ ਮੁਕਤ ਕਰਵਾਉਣ ਲਈ ਕੀਤੀ ਗਈ ਪਹਿਲ ਤਹਿਤ ਵਧੀਕ ਮੁੱਖ ਪ੍ਸਾਸਕ ਸ੍ਰੀ ਰਜਤ ਉਬਰਾਏ ਦੇ ਨਿਰਦੇਸ਼ਾਂ ਉਤੇ ਜਿਲਾ ਟਾਊਨ ਪਲੇਨਰ ਨੇ ਨਾਜਾਇਜ਼ ਕਾਲੋਨੀਆਂ ਦੀਆਂ ਉਸਾਰੀਆਂ ਉਤੇ ਜੇ ਸੀ ਬੀ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਡੀ ਟੀ ਪੀ ਸ੍ਰੀ ਗੁਰਸੇਵਕ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪਹਿਲੇ ਦਿਨ ਰਾਮਤੀਰਥ ਸੜਕ ਉਤੇ ਗੌਂਸਾਬਾਦ ਅਤੇ ਖੈਰਾਬਾਦ ਦੇ ਰਕਬੇ ਵਿੱਚ ਬਣਾਈਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਉਤੇ ਜੇ ਸੀ ਬੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਕਾਲੋਨੀ ਕੱਟਣ ਵਾਲੇ ਨੂੰ ਤਿੰਨ ਤੋਂ ਸੱਤ ਸਾਲ ਦੀ ਸਜ਼ਾ ਅਤੇ ਦੋ ਤੋਂ ਪੰਜ ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।ਉਨ੍ਹਾਂ ਪਲਾਟ ਲੈਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨਾ ਨਾਜਾਇਜ਼ ਕਾਲੋਨੀਆਂ ਵਿੱਚ ਪਲਾਟ ਲੈ ਕੇ ਆਪਣੇ ਪੈਸੇ ਬਰਬਾਦ ਨਾ ਕਰਨ, ਕਿਉਂਕਿ ਇੱਥੇ ਲਗਾਏ ਗਏ ਪੈਸੇ ਤੁਹਾਡੇ ਘਰ ਬਨਾਉਣ ਦੇ ਸੁਪਨੇ ਨੂੰ ਚਕਨਾਚੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਲਾਟ ਲੈਣ ਤੋਂ ਪਹਿਲਾਂ ਪੁੱਡਾ ਦੀ ਪਰਵਾਨਗੀ ਜਰੂਰ ਪਤਾ ਕਰੋ।
ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨਿਰੰਤਰ ਇਸ ਕੰਮ ਉਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਜਦ ਤੱਕ ਇਹ ਨਾਜਾਇਜ਼ ਕਾਲੋਨੀਆਂ ਸਾਫ ਨਹੀਂ ਹੁੰਦੀਆਂ ਤਦ ਤੱਕ ਕੰਮ ਜਾਰੀ ਰਹੇਗਾ।