ਸ਼ਾਨਦਾਰ ਨੰਬਰਾਂ ਨਾਲ ਪਾਸ ਹੋਣ ਤੇ ਖੁਸ਼ਲੀਨ ਨੂੰ ਮਿਲੀਆਂ ਵਧਾਈਆਂ

0
123

ਅੰਮ੍ਰਿਤਸਰ,22 ਜੁਲਾਈ (ਪਵਿੱਤਰ ਜੋਤ)- ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਦਿਲਬਾਗ ਸਿੰਘ ਦੀ ਬੇਟੀ ਖੁਸ਼ਲੀਨ ਕੌਰ ਵੱਲੋਂ ਸੀ ਬੀ ਐਸ ਈ ਬਾਰਵੀਂ ਕਲਾਸ ਵਿੱਚੋਂ 96 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਣ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਦਿਲਬਾਗ ਸਿੰਘ ਅਤੇ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਖੁਸ਼ਬੀਰ ਕੌਰ 10ਵੀਂ ਕਲਾਸ ਵਿੱਚੋਂ ਸ਼ਾਨਦਾਰ ਨੰਬਰ ਲੈ ਕੇ ਪਾਸ ਹੋਏ ਸਨ। ਉਨ੍ਹਾਂ ਨੇ ਪੰਜਾਬ ਆਪਣੇ ਮਾਤਾ ਪਿਤਾ,ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਖੁਸ਼ਬੀਰ ਕੌਰ ਦੀ ਆਰ.ਡੀ ਖੋਸਲਾ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਅਧਿਆਪਕਾਂ ਵੱਲੋਂ ਵੀ ਹੌਂਸਲਾ ਅਫਜਾਈ ਕੀਤੀ ਗਈ।

NO COMMENTS

LEAVE A REPLY