ਪੰਜਾਬ ਦੀ ਤਰੱਕੀ ਲਈ ਹਿੰਦੂ ਸਿੱਖਾਂ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ : ਪ੍ਰੋ: ਸਰਚਾਂਦ ਸਿੰਘ ਖਿਆਲਾ

0
18

ਨਫ਼ਰਤ ਦੀ ਰਾਜਨੀਤੀ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਕਰਨ ਦਾ ਰਾਹੁਲ ਗਾਂਧੀ ਨੂੰ ਕਰਾਇਆ ਅਹਿਸਾਸ
ਅੰਮ੍ਰਿਤਸਰ 18 ਜਨਵਰੀ (ਰਾਜਿੰਦਰ ਧਾਨਿਕ ) ਭਾਰਤੀ ਜਨਤਾ ਪਾਰਟੀ ’ਤੇ ਨਫ਼ਰਤ ਦੀ ਰਾਜਨੀਤੀ ਕਰਨ ਪ੍ਰਤੀ ਟਵੀਟ ਕਰਦਿਆਂ ਲਗਾਏ ਗਏ ਦੋਸ਼ਾਂ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਰਾਹੁਲ ਗਾਂਧੀ ਨੂੰ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਆੜੇ ਹੱਥੀਂ ਲਿਆ ਹੈ । ਰਾਹੁਲ ਗਾਂਧੀ ’ਤੇ ਪਲਟ ਵਾਰ ਕਰਦਿਆਂ ਪ੍ਰੋ: ਖਿਆਲਾ ਨੇ ਇਤਿਹਾਸਕ ਹਵਾਲਿਆਂ ਨਾਲ ਕਿਹਾ ਕਿ ਅਸਲ ਵਿਚ ਨਫ਼ਰਤ ਦੀ ਰਾਜਨੀਤੀ ਕਾਂਗਰਸ ਅਤੇ ਗਾਂਧੀ ਪਰਿਵਾਰ ਹੀ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਸ਼ਹਿਜ਼ਾਦੇ ’ਪੱਪੂ’ ਨੂੰ ਬੇਸ਼ੱਕ ਇਹ ਯਾਦ ਨਾ ਹੋਵੇ ਪਰ ਇਹ ਸਚਾਈ ਮਿਟ ਨਹੀਂ ਸਕਦੀ ਕਿ ਉਸ ਦੇ ਵਡ ਵਡੇਰਿਆਂ ਨੇ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਿਆਂ, ਦਮਨ ਅਤੇ ਘਿਰਣਾ ਭਰਪੂਰ ਰਾਜਨੀਤੀ ਕੀਤੀ ਹੈ। ਸਿੱਖ ਕੌਮ ਲਈ ਉਹ ਤ੍ਰਾਸਦੀਆਂ ਸਦੀਵੀ ਤਕ ਭੁਲਾਈਆਂ ਨਹੀਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਾਂਗਰਸ ਦੀ ਨਹਿਰੂ ਸਰਕਾਰ ਨੇ ਆਜ਼ਾਦੀ ਉਪਰੰਤ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਲੇਬਰ ਲਾ ਦਿੱਤਾ ਸੀ। ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਹਿੰਦੂ ਅਤੇ ਸਿੱਖਾਂ ਵਿਚ ਦਰਾੜ ਪੈਦਾ ਕਰਨ ਲਈ ਜੂਨ ’84 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਮਨਾ ਰਹੀਆਂ ਹਜ਼ਾਰਾਂ ਨਿਰਦੋਸ਼ ਸੰਗਤਾਂ ਨੂੰ ਤੋਪਾਂ ਟੈਂਕਾ ਦੇ ਗੋਲਿਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ ਉੱਥੇ ਹੀ ਨਫ਼ਰਤ ਦੀ ਇੰਤਹਾ ਕਿ ਦਿਲੀ ਸਮੇਤ ਕਈ ਸ਼ਹਿਰਾਂ ’ਚ ਨਵੰਬਰ ’84 ਦੌਰਾਨ ਸਿੱਖਾਂ ਨੂੰ ਕੋਹ ਕੋਹ ਮਾਰਿਆ ਗਿਆ , ਧੀਆਂ ਭੈਣਾਂ ਮਾਈਆਂ ਨੂੰ ਬੇਆਬਰੂ ਕੀਤਾ ਗਿਆ। ਜਿਸ ਦਾ ਇਨਸਾਫ਼ ਮੋਦੀ ਸਰਕਾਰ ਆਉਣ ’ਤੇ ਹੀ 37 ਸਾਲਾਂ ਬਾਅਦ ਦਿੱਤਾ ਜਾਣਾ ਸ਼ੁਰੂ ਹੋਇਆ। ਪ੍ਰੋ: ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਵੱਲੋਂ ਹਿੰਦੂ ਅਤੇ ਸਿੱਖਾਂ ਵਿਚ ਉਸਾਰੀ ਗਈ ਨਫ਼ਰਤ ਦੀ ਦੀਵਾਰ ਨੂੰ ਖ਼ਤਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਿੱਖ ਭਾਈਚਾਰੇ ਦੀ ਤਰੱਕੀ ਤੇ ਵਿਕਾਸ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਬਿਨਾ ਸੰਭਵ ਨਹੀਂ ਹੈ। ਇਸ ਅਸਲ ਸਚਾਈ ਅਤੇ ਘਿਰਣਾਵਾਦੀਆਂ ਵਿਰੁੱਧ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਹਿੰਦੂ ਅਤੇ ਸਿੱਖ ਬੁੱਧੀਜੀਵੀਆਂ ਦਾ ਨੈਤਿਕ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਲਈ ਬੁਨਿਆਦੀ ਸਹੂਲਤਾਂ ਦੀ ਮਜ਼ਬੂਤੀ ਲਿਆਉਣ ਦੇ ਨਾਲ ਨਾਲ ਵਿਦੇਸ਼ੀ ਪੂੰਜੀ ਨਿਵੇਸ਼ ਪ੍ਰਤੀ ਚੰਗਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ, ਜੋ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ’ਚ ਹੀ ਸੰਭਵ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਵੱਲੋਂ ਬੀਤੇ ਸਮੇਂ ਦੌਰਾਨ ਪੰਜਾਬ ਦੇ 70 ਫ਼ੀਸਦੀ ਨੌਜਵਾਨਾਂ ਨੂੰ ਨਸ਼ੇਈ ਕਹਿਣ ਦੀ ਗੁਸਤਾਖ਼ੀ ਨੇ ਦੇਸ਼ ਵਿਦੇਸ਼ ਵਿਚ ਪੰਜਾਬ ਦੀ ਨੌਜਵਾਨੀ ਪ੍ਰਤੀ ਵਿਸ਼ਵਾਸ ਨੂੰ ਵੱਡਾ ਧੱਕਾ ਲਗਾਇਆ ਹੈ, ਉਨ੍ਹਾਂ ਪ੍ਰਤੀ ਸ਼ੱਕ ਅਤੇ ਬੇਵਿਸ਼ਵਾਸੀ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਗੈਰ ਤਜਰਬੇਕਾਰ ਅਤੇ ਘਟੀਆ ਕਾਰਗੁਜ਼ਾਰੀ ਲਈ ਜਾਣਿਆ ਜਾਂਦਾ ਹੈ। ਇਸ ’ਪੱਪੂ’ ਨੂੰ ਕਾਂਗਰਸ ਨੇ ਪਾਰਟ. ਪ੍ਰਧਾਨ ਬਣਾ ਕੇ ਕਾਬਲੀਅਤ ਸਿੱਧ ਕਰਨ ਦਾ ਮੌਕਾ ਦਿੱਤਾ, ਪਰ ਇਸ ’ਚ ਲੀਡਰਸ਼ਿਪ ਦੀ ਸਮਰੱਥਾ ਨਾ ਹੋਣ ਕਾਰਨ ਬੁਰੀ ਤਰਾਂ ਫੇਲ ਸਾਬਿਤ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਾ ਤਾਂ ਭਾਰਤੀ ਸਿਆਸਤ ਵਿਚ ਗਲਬਾ ਰਿਹਾ ਅਤੇ ਨਾ ਹੀ ਸਤਾ ਤੇ ਸ਼ਾਸਨ ਵਿਚ। ਇਸ ’ਚ ਸਤਾ ’ਤੇ ਵਾਪਸੀ ਦੀ ਕੋਈ ਸੰਭਾਵਨਾ ਜਾਂ ਸਮਰੱਥਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਅਤੇ ਦੇਸ਼ ਭਰ ’ਚ ਦਿਸ਼ਾਹੀਣ ਹੋ ਚੁੱਕੀ ਹੈ। ਪੰਜਾਬ ’ਚ ਖ਼ੁਸ਼ਗਵਾਰ ਮਾਹੌਲ ਸਿਰਜਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ’ਤੇ ਭਰੋਸਾ ਕਰਨਾ ਚਾਹੀਦਾ ਹੈ।

NO COMMENTS

LEAVE A REPLY