ਕਿਸਾਨ ਅੰਦੋਲਨ ਦੌਰਾਨ ਰੇਲਵੇ ਸੁਰੱਖਿਆ ਬਲਾਂ ਵਲੋਂ ਦਰਜ ਕੇਸ ਵਾਪਸ ਲੈਣਾ ਕੇਂਦਰ ਸਰਕਾਰ ਦਾ ਸਵਾਗਤਯੋਗ ਕਦਮ: ਬਿਕਰਮਜੀਤ ਸਿੰਘ ਚੀਮਾ

0
13

 

‘ਆਪ’ ਸਰਕਾਰ ਵੱਲੋਂ ਕਿਸਾਨਾਂ ‘ਤੇ ਜ਼ੁਲਮ, ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ‘ਤੇ ਲਾਠੀਚਾਰਜ ਕਰਨਾ ਮਾਨ ਸਰਕਾਰ ਦਾ ਘਿਨੌਨਾ ਕਦਮ।

ਚੰਡੀਗੜ੍ਹ/ਅੰਮ੍ਰਿਤਸਰ: 20 ਦਸੰਬਰ (ਪਵਿੱਤਰ ਜੋਤ ) : ਕੇਂਦਰ ਦੀ ਮੋਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਰੇਲਵੇ ਸੁਰੱਖਿਆ ਬਲ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਵਾਪਸ ਲਏ ਜਾਣ ਦਾ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਅਤੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਇਸਦਾ ਸਵਾਗਤ ਕਰਦਿਆਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ 86 ਕੇਸ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੀ ਜੇ ਪੀ ਦਫਤਰ ਸੈਕਟਰ 37 ਏ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਕਿਹਾ ਕਿ ਭਾਜਪਾ ਪੰਜਾਬ ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਰਤ ਸਰਕਾਰ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।
ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਸਾਲ ਤੋ ਜਿਆਦਾ ਸਮਾ ਚੱਲਿਆ ਪਰ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨਾ ਤੇ ਸਖਤੀ ਨਹੀ ਵਰਤੀ, ਕੋਈ ਲਾਠੀਚਾਰਜ ਨਹੀ ਕੀਤਾ। ਪਰ ਪੰਜਾਬ ਦੇ ਕਿਸਾਨਾ ਦੇ ਹਿਮਾਇਤੀ ਹੋਣ ਦਾ ਢੰਡੋਰਾ ਪਿੱਟ ਕੇ ਸੱਤਾ ਵਿਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਮਜ਼ਦੂਰਾ ਤੇ ਅੱਤਿਆਚਾਰ ਕਰਨੇ ਸੁਰੂ ਕਰ ਦਿੱਤੇ ਹਨ ਜਿਸ ਦੀ ਮਿਸਾਲ ਮੁੱਖ ਮੰਤਰੀ ਦੇ ਇਲਾਕੇ ਸੰਗਰੂਰ ਵਿਖੇ ਕਿਸਾਨ ਮਜਦੂਰ ਯੂਨੀਅਨ ਤੇ ਬੁਰੀ ਤਰਾ ਲਾਠੀਚਾਰਜ ਚਾਰਜ ਕਰਨਾ, ਜੀਰਾ ਵਿਖੇ ਸੰਘਰਸ਼ ਰਹੇ ਕਿਸਾਨ, ਮਜਦੂਰਾ, ਔਰਤਾ ਤੇ ਲਾਠੀਚਾਰਜ ਕਰਨਾ ਹੈ।
ਬਿਕਰਮਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰਾ ਫੇਲ੍ਹ ਹੋ ਚੁੱਕੀ ਹੈ, ਸਰਕਾਰ ਪੰਜਾਬ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਰਹੀ, ਕਿਸਾਨਾ ਨੂੰ ਸਮੇ ਸਿਰ ਖਾਦ ਨਹੀ ਮਿਲ ਰਹੀ ਹੈ,ਪੰਜਾਬ ਦੇ ਕਿਸਾਨਾ ਨੇ ਸਰਕਾਰ ਤੇ ਵਿਸਵਾਸ਼ ਕਰਕੇ ਮੂੰਗੀ ਦੀ ਫਸਲ ਬੀਜੀ ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਮੂੰਗੀ ਦੀ ਫਸਲ ਐਮ ਐਸ ਪੀ ਤੇ ਨਹੀ ਖਰੀਦੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਭਾਵ ਅੰਤਰ ਯੋਜਨਾ ਦਾ ਲਾਭ ਕਿਸਾਨਾ ਤੱਕ ਨਹੀ ਪਹੁੰਚਾ ਰਹੀ ਹੈ।ਉਹਨਾ ਦੱਸਿਆ ਕਿ ਪੰਜਾਬ ਦੀਆ ਟੇਲਾ ਤੇ ਪਾਣੀ ਨਹੀ ਪਹੁੰਚ ਰਿਹਾ ਹੈ ਜਿਸ ਕਰਕ ਅਬੋਹਰ, ਫਾਜਿਲਕਾ ਆਦਿ ਜਿਲਿਆ ਵਿੱਚ ਬਾਗ ਆਦਿ ਖਰਾਬ ਹੋ ਗਏ ਹਨ।
ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕੀ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾ ਦਾ ਸਾਰਾ ਕਰਜਾ ਮੁਆਫ ਕਰੇ। ਉਹਨਾਂ ਕਿਹਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ, ਪਰ ਪੰਜਾਬ ਵਿੱਚ ਸਾਡੇ ਕਿਸਾਨ ਭਰਾ ਲਗਾਤਾਰ ਖ਼ੁਦਕੁਸ਼ੀਆਂ ਕਰ ਰਹੇ ਹਨ ਜੋ ਬਹੁਤ ਮੰਦਭਾਗਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਉਸਦੇ ਵਾਅਦੇ ਯਾਦ ਕਰਵਾਉਂਦੀਆਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਚੀਮਾ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੇ ਮੁੱਖ ਕਿੱਤੇ ਪ੍ਰਤੀ ਕੋਈ ਵੀ ਅਣਗਹਿਲੀ ਸਾਡੇ ਲਈ ਬੜੀ ਘਾਤਕ ਸਾਬਤ ਹੋਵੇਗੀ।

NO COMMENTS

LEAVE A REPLY