ਸਵੱਛ ਸਰਵੇਖਣ 2023 ਨੂੰ ਲੈ ਕੇ ਸਿਹਤ ਅਧਿਕਾਰੀ ਕਿਰਨ ਕੁਮਾਰ ਨੇ ਅਧਿਕਾਰੀਆਂ ਕਰਮਚਾਰੀਆਂ ਨਾਲ ਕੀਤੀ ਬੈਠਕ

0
29

 

ਅੰਮ੍ਰਿਤਸਰ,9 ਨਵੰਬਰ (ਪਵਿੱਤਰ ਜੋਤ)- ਗੁਰੂ ਨਗਰੀ ਦੀਆਂ ਸੜਕਾਂ, ਗਲੀਆਂ,ਪਾਰਕਾਂ ਦੀ ਸਾਫ ਸਫਾਈ ਕਰਦਿਆਂ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਉਦੇਸ਼ ਦੇ ਨਾਲ ਨਗਰ ਨਿਗਮ ਦੇ ਸਿਹਤ ਅਧਿਕਾਰੀ ਕਿਰਨ ਕੁਮਾਰ ਦੀ ਦੇਖ-ਰੇਖ ਵਿੱਚ ਨਗਰ ਨਿਗਮ ਹਾਊਸ ਦੇ ਹਾਲ ਵਿਚ ਬੈਠਕ ਕੀਤੀ ਗਈ। ਜਿਸ ਵਿਚ ਸਿਹਤ ਵਿਭਾਗ ਦੇ ਚੀਫ ਸੈਨੇਟਰੀ ਇੰਸਪੈਕਟਰ, ਸੈਨਟਰੀ ਇੰਸਪੈਕਟਰ ਕੰਪਨੀ ਦੇ ਅਧਿਕਾਰੀਆਂ ਨੇ ਭਾਗ ਲਿਆ। ਡਾ.ਕਿਰਨ ਕੁਮਾਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਲ 2023 ਦੇ ਸਵੱਛ ਸਰਵੇਖਣ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਖੂਬਸੂਰਤ ਸ਼ਹਿਰਾਂ ਵਿੱਚ ਦਰਜ ਕਰਾਉਣ ਲਈ ਕਸਰ ਬਾਕੀ ਨਾ ਛੱਡੀ ਜਾਵੇ। ਮਹਾਂਨਗਰ ਦੀਆਂ ਸਾਰੀਆਂ ਸੜਕਾਂ
,ਗਲੀਆਂ ਅਤੇ ਹੋਰ ਸਥਾਨਾਂ ਤੋਂ ਗੰਦਗੀ ਨੂੰ ਹਟਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਡਿਊਟੀ ਦੌਰਾਨ ਕੋਤਾਹੀ ਕਰਨ ਵਾਲਿਆਂ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਇਸ ਦੇ ਲਈ ਸੀਵਰੇਜ ਅਤੇ ਸਫ਼ਾਈ ਕਰਮਚਾਰੀਆਂ ਪੂਰੀ ਮਿਹਨਤ ਦੇ ਨਾਲ ਕੰਮ ਕਰਦੇ ਹੋਏ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇ। ਇਸ ਮੌਕੇ ਤੇ ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ,ਜੇ.ਪੀ ਬੱਬਰ,ਸਰਬਜੀਤ ਸਿੰਘ, ਸਾਹਿਲ ਮਲਹੋਤਰਾ,ਰਣਜੀਤ ਸਿੰਘ ਸਮੇਤ ਲਗਭੱਗ ਸਾਰੇ ਸੈਨਟਰੀ ਇੰਸਪੈਕਟਰ ਅਤੇ ਹੋਰ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY