ਬੁਢਲਾਡਾ, 13 ਦਸੰਬਰ (ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਅਤੇ ਸੁਤੰਤਰਤਾ ਸੰਗਰਾਮੀ ਦੀ ਵਾਰਿਸ ਹੋਣਹਾਰ ਧੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੇ ਯਤਨਾਂ ਸਦਕਾ ਅਤੇ ਜ਼ਿਲ੍ਹਾ ਰੂਰਲਜ਼ ਯੂਥ ਕਲੱਬਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਿੰਡ ਫਫੜੇ ਭਾਈਕੇ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਫ੍ਰੀ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ।ਇਸ ਸਮਾਰੋਹ ਵਿੱਚ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਧਾਨ ਗੁਰਕੀਰਤ ਸਿੰਘ ਬੇਦੀ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਮਾਨਸਾ ਦੀ ਜਿਲ੍ਹਾ ਚੈਅਰਮੈਨ ਜੀਤ ਦਹੀਆ ਨੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਇਸ ਮੁਹਿੰਮ ਤਹਿਤ ਨਿਊ ਬਰੈਂਡ ਐੱਸ.ਆਰ.ਰਾਣਾ ਸਿਲਾਈ ਸੈਂਟਰ ਵਿੱਚ ਇੱਕ ਸਾਲ ਵਿੱਚ ਪੰਜ ਕੋਰਸ ਮੁਫ਼ਤ ਸਿਖਾਏ ਜਾਣਗੇ।ਜਿਸ ਵਿੱਚ ਪਹਿਲਾਂ ਸਿਲਾਈ, ਦੂਸਰਾ ਕਢਾਈ, ਤੀਸਰਾ ਚੌਦਾਂ ਕਿਸਮਾਂ ਦੀ ਪੇਂਟਿੰਗ, ਚੌਥਾ ਫੁਲਕਾਰੀਆਂ ਅਤੇ ਪੰਜਵਾਂ ਬੁੱਕੇ ਟੈਂਡੀ ਬਣਾਉਣਾ ਆਦਿ ਕੋਰਸ ਸਿਖਾਏ ਜਾਣਗੇ।ਇਸ ਸਮਾਰੋਹ ਵਿੱਚ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਦੀ ਪਤਨੀ ਅਨੀਤਾ ਸਿੰਗਲਾ,ਗੁਰਦੁਆਰਾ ਸਾਹਿਬ ਫਫੜੇ ਭਾਈਕੇ ਦੇ ਪ੍ਧਾਨ ਹਰਦੇਵ ਸਿੰਘ ਬਾਦਲ,ਬਿੱਕਰ ਸਿੰਘ ਮੰਘਾਣੀਆ,ਅਵਿਨਾਸ਼ ਗਰਗ ਵਾਈਸ ਡਾਇਰੈਕਟਰ ਬਠਿੰਡਾ,ਰੋਹਿਤ ਗੁਪਤਾ,ਸਚਿਨ ਗੁਪਤਾ,ਗੌਰਵ,ਜਸਪਾਲ ਸਿੰਘ,,ਬਲਰਾਜ ਨੰਗਲ, ਹਰਿੰਦਰ ਮਾਨਸ਼ਾਹੀਆ,ਮਾਸਟਰ ਵਰਿੰਦਰ ਭੀਖੀ,ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਯੂਥ ਚੈਅਰਮੈਨ ਜ਼ਿਲ੍ਹਾ ਮਾਨਸਾ ਅਮਰਦੀਪ ਪਰੋਚਾ,ਯੂਥ ਪ੍ਰਧਾਨ ਜ਼ਿਲ੍ਹਾ ਮਾਨਸਾ ਨਿਰਭੈ ਸਿੰਘ,ਜ਼ਿਲ੍ਹਾ ਰੂਰਲ ਕਲੱਬਜ਼ ਮਾਨਸਾ ਰਜਿੰਦਰ ਵਰਮਾ ਸਟੇਟ ਐਵਾਰਡੀ,ਸ਼ਹਿਰੀ ਪ੍ਰਧਾਨ ਸੁਮਨ ਲੋਟੀਆ, ਬਲਾਕ ਪ੍ਰਧਾਨ ਰੇਣੂ ਚਾਵਲਾ,ਮੱਖਣ ਸਿੰਘ,ਨਰਿੰਦਰ ਸਿੰਘ,ਹਰਦੇਵ ਖਿਆਲਾ,ਗੁਰਦਰਸ਼ਨ ਸਿੰਘ,ਮੈਂਬਰ ਰਜਿੰਦਰ ਕੌਰ ਫਫੜੇ ਭਾਈਕੇ,ਸਮੂਹ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀ ਮੌਜੂਦ ਸਨ।