ਸਰਹੱਦੀ ਖੇਤਰ ਵਿੱਚ ਸ਼ਹਿਰਾਂ ਵਰਗੀਆਂ ਸਿਹਤ ਸਹੂਲਤਾਂ ਪ੍ਦਾਨ ਕਰ ਰਿਹਾ ਹੈ : ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਖਿਆਲਾ ਖੁਰਦ

0
238

 

ਅੰਮ੍ਰਿਤਸਰ 29 ਅਕਤੂਬਰ (ਪਵਿੱਤਰ ਜੋਤ) : ਕੋਰੋਨਾ ਕਾਲ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੀ ਘਾਟ ਸਮੇਂ, ਸ਼ਹਿਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਦੀ 2020 ਵਿੱਚ ਸਥਾਪਨਾ ਕੀਤੀ ਗਈ । ਇਸ ਹਸਪਤਾਲ ਵਿੱਚ ਸੂਝਵਾਨ ਅਤੇ ਤਜਰਬੇਕਾਰ ਡਾਕਟਰਾਂ ਦੀ ਰਹਿਨੁਮਾਈ ਹੇਠ ਅਤਿ- ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਇੱਥੇ ਅਲਟਾਸਾਊਂਡ,ਡਿਜੀਟਲ ਐਕਸਰੇ, 24 ਘੰਟੇ ਐਮਰਜੈਂਸੀ ਆਈ.ਸੀ.ਯੂ., ਮੌਡਲਰ ਉਪਰੇਸ਼ਨ ਥੀਏਟਰ, 24 ਘੰਟੇ ਮੈਡੀਕਲ ਟੈਸਟਾਂ ਦੀ ਲੈੱਬ ਟਰੋਮਾ ਸੈੰਟਰ ਉਪਲਬਧ ਅਤੇ ਦਵਾਈਆਂ ਦੇ ਨਾਲ ਨਾਲ ਐੰਬੂਲੈੰਸ ਦੀ ਸੁਵਿਧਾ ਵੀ ਹੈ । ਜਨੇਪਾ ਅਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਤਸੱਲੀਬਖਸ਼ ਕੀਤਾ ਜਾਂਦਾ ਹੈ । ਇੱਥੇ ਸ਼ੂਗਰ, ਸਾਹ ਦੇ ਰੋਗਾਂ, ਬਲੱਡ ਪਰੈਸ਼ਰ, ਡੇੰਗੂ, ਕਾਲਾ ਪੀਲੀਆ, ਛਾਤੀ ਵਿੱਚ ਦਰਦ, ਦਿਲ ਦੇ ਦੌਰੇ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਹਰ ਤਰ੍ਹਾਂ ਦੀ ਸਹੂਲਤ ਈ.ਸੀ.ਜੀ., ਆਈ.ਸੀ.ਯੂ.ਅਤੇ ਹੋਰ ਸਹੂਲਤਾਂ ਵੀ ਉਪਲਬਧ ਹਨ ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਕੋਈ ਵਿਅਕਤੀ ਚੜ੍ਹਦੀ ਕਲਾ ਨਾਲ ਕਿਸੇ ਕੰਮ ਨੂੰ ਲੈ ਕੇ ਚੱਲਦਾ ਹੈ ਤਾਂ ਕਾਮਯਾਬੀ ਉਸਦੇ ਕਦਮ ਚੁੰਮਦੀ ਹੈ ਅਤੇ ਸਮਾਜ ਵੀ ਉਸਦਾ ਸਾਥ ਦਿੰਦਾ ਹੈ । ਇਸ ਹਸਪਤਾਲ ਦੇ ਐੱਮ.ਡੀ.ਡਾ.ਜੀਵਨ ਜੋਤੀ ਸਿਡਾਨਾ ਇਸਤਰੀ ਜਾਤੀ ਲਈ ਇੱਕ ਆਦਰਸ਼ ਮਿਸਾਲ ਹਨ, ਜੋ ਦਿਨ ਬ ਦਿਨ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਸਰਹੱਦੀ ਖੇਤਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਸਾਬਿਤ ਹੋ ਰਹੇ ਹਨ ।

NO COMMENTS

LEAVE A REPLY