ਅੰਮ੍ਰਿਤਸਰ,16 ਅਗਸਤ (ਅਰਵਿੰਦਰ ਵੜੈਚ)- ਜ਼ਿਲ੍ਹਾ ਪਾਸਪੋਰਟ ਦਫ਼ਤਰ ਰਣਜੀਤ ਐਵਨੀਓ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਪਾਸਪੋਰਟ ਅਧਿਕਾਰੀ ਨਿਸੀਥ ਕੁਮਾਰ ਸ਼ੀਲ ਲਹਿਰਾਉਂਦੇ ਹੋਏ ਆਜ਼ਾਦੀ ਦੇ ਦੌਰਾਨ ਅਹਿਮ ਯੋਗਦਾਨ ਅਦਾ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਤਰੱਕੀ ਅਤੇ ਖੁਸ਼ਹਾਲੀ ਵੱਲ ਵੱਧ ਰਿਹਾ ਹੈ। ਸਾਨੂੰ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਹਿੰਦੋਸਤਾਨ ਦਾ ਨਾਮ ਦੇਸ਼ ਵਿਦੇਸ਼ਾ ਵਿੱਚ ਚਮਕਾਉਣ ਲਈ ਆਪਣਾ ਅਹਿਮ ਯੋਗਦਾਨ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜ ਕਿਸ਼ੋਰ ਵਲਮਾ,ਵਿਸ਼ਾਲ ਕੁਮਾਰ,ਸੰਜੀਵ ਕੁਮਾਰ ਸਿਨਹਾ,ਰਵੀਨਸ ਕੁਮਾਰ,ਸ਼ਿਵ ਪ੍ਸ਼ਾਦ ਯਾਦਵ,ਵਿਕਾਸ ਸਮੇਤ ਹੋਰ ਕਈ ਕਰਮਚਾਰੀ ਅਤੇ ਸ਼ਹਿਰ ਵਾਸੀ ਮੌਜੂਦ ਸਨ।