ਬੁਢਲਾਡਾ, 3 ਅਕਤੂਬਰ (ਦਵਿੰਦਰ ਸਿੰਘ ਕੋਹਲੀ) : ਆਡੀਸ਼ਨਲ ਸ਼ੈਸ਼ਨ ਜੱਜ ਜਿਲ੍ਹਾ ਮਾਨਸਾ ਮਨਜੋਤ ਕੌਰ ਦੇ ਪਿਤਾ ਅਤੇ ਏ.ਡੀ.ਸੀ ਜਰਨਲ ਮਾਨਸਾ ਉਪਕਾਰ ਸਿੰਘ ਆਈ.ਏ.ਐੱਸ ਦੇ ਸਹੁਰਾ ਸਾਹਿਬ ਸੇਵਾ ਮੁਕਤ ਜਿਲ੍ਹਾ ਸ਼ੈਸ਼ਨ ਜੱਜ ਨਰਪਿੰਦਰ ਸਿੰਘ ਦਾ ਬੀਤੇ ਕੱਲ੍ਹ ਮਾਨਸਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਦਿਹਾਂਤ ਹੋ ਗਿਆ। ਉਹ ਸੇਵਾ ਮੁਕਤੀ ਤੋਂ ਬਾਅਦ ਆਪਣੀ ਬੇਟੀ ਮਨਜੋਤ ਕੌਰ ਨਾਲ ਹੀ ਘਰ ਵਿਖੇ ਰਹਿੰਦੇ ਸਨ। ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਨੂੰ ਲੈ ਕੇ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ, ਐੱਸ.ਐੱਸ.ਪੀ ਗੌਰਵ ਤੂਰਾ, ਆਡੀਸ਼ਨਲ ਸ਼ੈਸ਼ਨ ਜੱਜ ਦਲਜੀਤ ਕੌਰ, ਸੀ.ਜੀ.ਐੱਮ ਜੱਜ ਮਾਨਸਾ ਮੈਡਮ ਸ਼ਿਲਪਾ ਵਰਮਾ, ਆਡੀਸ਼ਨਲ ਸਿਵਲ ਜੱਜ ਪੰਕਜ ਵਰਮਾ, ਐੱਸ.ਡੀ.ਐੱਮ ਮਾਨਸਾ ਬਲਵਿੰਦਰ ਸਿੰਘ ਜੱਸਲ, ਤਹਿਸੀਲਦਾਰ ਜੀਵਨ ਕੁਮਾਰ ਗਰਗ ਮਾਨਸਾ ਤੋਂ ਇਲਾਵਾ ਵਕੀਲ, ਪ੍ਰਸ਼ਾਸ਼ਨਿਕ ਅਧਿਕਾਰੀ, ਰਾਜਨੀਤਿਕ, ਧਾਰਮਿਕ ਅਤੇ ਹੋਰ ਮੋਹਤਬਰ ਆਗੂਆਂ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਨੂੰ ਲੈ ਕੇ ਸ਼ੋਕ ਦੀ ਲਹਿਰ ਹੈ ਅਤੇ ਕਾਨੂੰਨ ਦਾਨਾ ਵਿੱਚ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਗਹਿਰਾ ਦੁੱਖ ਹੈ ਕਿਉਂਕਿ ਸਰਦਾਰ ਨਰਪਿੰਦਰ ਸਿੰਘ ਨੇ ਲੰਮਾ ਸਮਾਂ ਬਤੌਰ ਜੱਜ ਸੇਵਾਵਾਂ ਨਿਭਾਈਆਂ ਅਤੇ ਲੋਕਾਂ ਨੂੰ ਸਾਫ ਸੁੱਥਰਾ ਇਨਸਾਫ ਦਿੱਤਾ। ਉਨ੍ਹਾਂ ਦੇ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 9 ਅਕਤੂਬਰ ਦਿਨ ਐਤਵਾਰ ਨੂੰ 12:30 ਵਜੇ ਪਿੰਡ ਠੂਠਿਆਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।