ਪ੍ਰਿੰਸੀਪਲ ਕੰਚਨ ਮਲਹੋਤਰਾ ਅਧਿਆਪਕ ਦਿਵਸ ਦੇ ਮੌਕੇ’ ਤੇ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ

0
16

ਅੰਮ੍ਰਿਤਸਰ 17 ਸਤੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੂੰ 5 ਸਤੰਬਰ 2022 ਨੂੰ ਅਧਿਆਪਕ ਦਿਵਸ ਦੇ ਮੌਕੇ’ ਤੇ ਨੇਸ਼ਨ ਬਿਲਡਰ ਐਵਾਰਡ(Nation Builder Award)ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਹੋਟਲ ਫੋਰ ਲੀਫ, ਮਾਲ ਰੋਡ,(Hotel Four Leaf) ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਰੇਖਾ ਮਹਾਜਨ ਪਤਵੰਤੇ ਸੱਜਣਾਂ ਵਜੋਂ ਹਾਜ਼ਰ ਹੋਏ। ਇਸ ਮੌਕੇ’ ਤੇ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਰਾਯਨ ਅੰਮ੍ਰਿਤਸਰ ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਆਪਣੀ ਨਾਮਜ਼ਦਗੀ ਲਈ ਆਈ. ਬੀ. ਐਨ.7
(IBN7) ਦਾ ਧੰਨਵਾਦ ਕੀਤਾ। ਉਹਨਾਂ ਨੇ ਸਰਵਸ਼ਕਤੀਮਾਨ ਪਰਮੇਸ਼ਵਰ ਅਤੇ ਰਾਯਨ ਸੰਸਥਾ ਦੇ ਚੇਅਰਮੈਨ, ਸਰ ਡਾ. ਏ.ਐਫ.
ਪਿੰਟੋ ਅਤੇ ਡਾਇਰੈਕਟਰ, ਮੈਡਮ ਡਾ. ਗ੍ਰੇਸ ਪਿੰਟੋ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਹੁਨਰ ਨੂੰ ਨਿਖਾਰਨ
ਵਿਚ ਉਹਨਾਂ ਦੀ ਮਦਦ ਕੀਤੀ।

NO COMMENTS

LEAVE A REPLY