ਸਮਾਜ ਸੇਵਕ ਮੱਟੂ ਨੇ ਹਰ ਘਰ ਤਿਰੰਗਾ ਝੰਡਾ ਲਹਿਰਾਓਣ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ

0
51

 

ਅੰਮ੍ਰਿਤਸਰ 11 ਅਗਸਤ (ਰਾਜਿੰਦਰ ਧਾਨਿਕ ) : ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਵਿੱਚ ਹਰ ਘਰ ਤਿਰੰਗਾ ਝੰਡਾ ਲਹਿਰਾਓਣ ਦੀ ਮੁਹਿੰਮ ਨੂੰ ਅਗ੍ਹਾਹ ਤੋਰਦਿਆ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਸ਼ੁਰੂਆਤ ਆਪਣੀ ਛੱਤ ਤੇ ਤਿਰੰਗਾ ਝੰਡਾ ਲਹਿਰਾ ਕੇ 15 ਅਗਸਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਾਸੀਆਂ ਲਈ 15 ਅਗਸਤ ਦਾ ਦਿਨ ਬਹੁਤ ਮਹੱਤਵ ਹੈ ਕਿਉਂਕਿ ਇਸ ਦਿਨ 1947 ਈ. ਨੂੰ ਭਾਰਤ ਆਜ਼ਾਦ ਹੋਇਆ ਸੀ । ਇਸ ਦਿਨ ਨਾਲ ਕਈ ਹੋਰ ਵੀ ਮਹੱਤਵਪੂਰਨ ਘਟਨਾਵਾਂ ਜੁੜੀਆਂ ਹੋਈਆਂ ਹਨ,15 ਅਗਸਤ 1947 ਨੂੰ ਭਾਰਤ ਦੇ ਲੋਕਾਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਬ੍ਰਿਟਿਸ਼ ਸ਼ਾਸ਼ਨ ਤੋਂ ਆਜ਼ਾਦੀ ਪ੍ਰਾਪਤ ਕੀਤੀ । ਪ੍ਰਧਾਨ ਮੱਟੂ ਨੇ ਅੱਗੇ ਕਿਹਾ ਕਿ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਸ ਦੁਖਾਂਤ ਦਾ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ
 ਨੂੰ ਹੋਇਆ ਸੀ l ਅੱਜ ਵੀ ਅੰਮ੍ਰਿਤਸਰ ਵਿੱਚ ਕਈ ਅਜਿਹੇ ਪਰਿਵਾਰ ਰਹਿੰਦੇ ਹਨ , ਜਿਨ੍ਹਾਂ ਨੇ ਉਸ ਦੁਖਾਂਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਝੱਲਿਆ ਹੈ । ਇਹ ਦਿਨ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ । ਇਸ ਮਹਾਨ ਦੇਸ਼ ਦੀ ਯਾਦ ‘ਚ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਂਦੇ ਹਨ । ਆਖ਼ਿਰ ਵਿੱਚ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ ਜੋ ਬਹੁਤ ਹੀ ਮਾਣ ਵਾਲੀ ਗੱਲ ਹੈ | ਹਰੇਕ ਦੇਸ਼ ਵਾਸੀ ਆਪਣੇ ਘਰ ‘ਚ ਆਪਣੀ ਰਾਸ਼ਟਰੀ ਪਛਾਣ ਵਜੋਂ ਰਾਸ਼ਟਰੀ ਝੰਡਾ ਲਹਿਰਾਏ ਇਹ ਇਸ ਆਜ਼ਾਦੀ ਦਿਵਸ ਦਾ ਸੰਕਲਪ ਹੈ, ਯਾਦ ਰਹੇ ਕਦੀ ਸਿਰਫ ਸਰਕਾਰੀ ਇਮਾਰਤਾਂ ਤੇ ਰਾਸ਼ਟਰੀ ਸਮਾਗਮਾਂ ’ਚ ਝੰਡਾ ਲਹਿਰਾਉਣ ਦੀ ਪਰੰਪਰਾ ਜਾਂ ਇਜਾਜ਼ਤ ਸੀ ,ਭਲਾ ਹੋਵੇ ਕਿ ਅਦਾਲਤੀ ਕਾਰਵਾਈ ਦੇ ਬਾਅਦ ਹੁਣ ਹਰ ਭਾਰਤਵਾਸੀ ਕਦੀ ਵੀ, ਕਿਤੇ ਵੀ ਤਿਰੰਗਾ ਲਹਿਰਾ ਸਕਦਾ ਹੈ । ਉਨ੍ਹਾਂ ਸਮੂਹ ਭਾਰਤ ਵਾਸੀਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ।

NO COMMENTS

LEAVE A REPLY