ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਵਿੱਚ ਕੀਤੇ ਫ਼ੈਸਲੇ ਲਾਗੂ ਨਾ ਕਰਨ ਦਾ ਲਾਇਆ ਦੋਸ਼
10 ਸਤੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਮਹਾਂ ਰੈਲੀ ਵਿੱਚ ਪੰਜਾਬ ਭਰ ਦੇ ਅਧਿਆਪਕ ਵੱਡੀ ਗਿਣਤੀ ਵਿਚ ਭਾਗ ਲੈਣਗੇ,
ਅੰਮ੍ਰਿਤਸਰ 5 ਸਤੰਬਰ (ਪਵਿੱਤਰ ਜੋਤ ) : ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅੱਜ ਅਧਿਆਪਕ ਦਿਵਸ ਦੇ ਮੌਕੇ ‘ ਤੇ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਉਣ ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਣ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਸੀ । ਇਸ ਸੰਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਪ੍ਰਧਾਨ ਬਲਜਿੰਦਰ ਵਡਾਲੀ , ਮੀਤ ਪ੍ਰਧਾਨ ਉਂਕਾਰ ਸਿੰਘ , ਪ੍ਰੈੱਸ ਸਕੱਤਰ ਸੰਦੀਪ ਸ਼ਰਮਾ, ਵਿੱਤ ਸਕੱਤਰ ਕੁਲਦੀਪ ਸ਼ਰਮਾ, ਸਕੱਤਰ ਰਾਕੇਸ਼ ਧਵਨ ਕੇਸ਼ਵ ਕੋਹਲੀ ਕਟੜਾ ਸਫ਼ੇਦ , ਦਿਨੇਸ਼ ਸ਼ਰਮਾ ਗੁਰਬੀਰ ਸਿੰਘ ਭੁਪਿੰਦਰ ਸਿੰਘ , ਗੁਰਸ਼ਰਨ ਸੋਹਲ ਪ੍ਰਦੀਪ ਵਡਾਲੀ , ਮੁਖਤਾਰ ਨਾਰਲੀ, ਅਨਿਲ ਪ੍ਰਤਾਪ , ਪ੍ਰੇਮਪਾਲ ਸਿੰਘ , ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰਣੀਕੇ ਆਦਿ
ਨੇ ਦੱਸਿਆ ਹੈ ਕਿ ਭਾਵੇਂ ਅੱਜ ਦਾ ਦਿਨ ਸਮੁੱਚੇ ਅਧਿਆਪਕ ਵਰਗ ਲਈ ਮੁਬਾਰਕਬਾਦ ਦਾ ਦਿਨ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਸਮੇਂ -ਸਮੇਂ ਦੀਆਂ ਹੁਕਮਰਾਨ ਸਰਕਾਰਾਂ ਵੱਲੋੰ ਸੰਸਾਰ ਬੈਂਕ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅਧਿਆਪਕ ਦੇ ਰੁਤਬੇ ਨੂੰ ਦਿਨੋਂ ਦਿਨ ਸਮਾਜ ਵਿਚ ਖੋਰਾ ਲਗਾਇਆ ਜਾ ਰਿਹਾ ਹੈ । ਪੰਜਾਬ ਦੇ ਮਸਰਕਾਰੀ ਪ੍ਰਾਇਮਰੀ ਤੇ ਹੋਰ ਸਕੂਲ ਵਿੱਚ ਵੱਖ ਵੱਖ ਨਾਵਾਂ ਹੇਠ ਕੰਮ ਕਰਦੇ ਵਲੰਟੀਅਰਾ ਤੋਂ ਪੰਜਾਬ ਸਰਕਾਰ ਕੰਮ ਤਾਂ ਅਧਿਆਪਕਾਂ ਵਾਲਾ ਲੈ ਰਹੀ ਹੈ ਹਨ ਪਰ ਉਨ੍ਹਾਂ ਦੇ ਨਾਂ ਨਾਲ ਅਧਿਆਪਕ ਲਿਖਣ ਨੂੰ ਤਿਆਰ ਨਹੀੰ ਹਨ ਤੇ ਉਨ੍ਹਾਂ ਨੂੰ ਮਿਲਣ ਵਾਲਾ ਮਾਣ ਭੱਤਾ ਬਿਲਕੁਲ ਵੀ ਸਨਮਾਨਜਨਕ ਨਹੀਂ ਹੈ ਤੇ ਦੱਸਦਿਆਂ ਸ਼ਰਮ ਵੀ ਆਉਂਦੀ ਹੈ । ਇਹ ਵਲੰਟੀਅਰ ਪਿਛਲੇ 10 -12 ਸਾਲਾਂ ਤੋਂ ਸਕੂਲਾਂ ਵਿੱਚ ਕੰਮ ਤਾਂ ਕਰ ਰਹੇ ਹਨ ਪਰ ਇਨ੍ਹਾਂ ਦੇ ਰੈਗੂਲਰ ਹੋਣ ਦੀ ਅਜੇ ਤੱਕ ਕੋਈ ਆਸ ਨਹੀਂ ਹੈ। ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ N.S.Q.F ਟੀਚਰਾਂ ਦੀ ਆਊਟਸੋਰਸਿੰਗ ਵਾਲੀ ਕੰਪਨੀ ਵੱਡੇ ਪੱਧਰ ਤੇ ਲੁੱਟ ਕਰ ਰਹੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੇ ਹੋਰ ਵੱਖ ਵੱਖ ਤਰ੍ਹਾਂ ਦੇ ਮਸਲੇ ਜਿਵੇੰ ਅੱਜ 5 ਸਤੰਬਰ ਹੋ ਜਾਣ ਦੇ ਬਾਵਜੂਦ ਅਗਸਤ ਮਹੀਨੇ ਦੀਆਂ ਤਨਖਾਹਾਂ ਨਾ ਦੇਣ , ਸਾਲ 2018 ਤੋਂ ਬਾਅਦ ਸਿੱਧੀ ਭਰਤੀ ਅਤੇ ਵੱਖ ਵੱਖ ਅਸਾਮੀਆਂ ਤੇ ਪ੍ਰਮੋਟ ਹੋ ਚੁੱਕੇ ਅਧਿਆਪਕਾਂ ਦੇ ਵੱਖ ਵੱਖ ਤਰ੍ਹਾਂ ਦੇ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ , ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਾ ਕਰਨ , ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟਣ ਤੇ ਵੱਡੇ ਪੱਧਰ ਤੇ ਆਰਥਿਕ ਸ਼ੋਸ਼ਣ ਕਰਨ , ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਪੇਂਡੂ ਭੱਤਾ , ਬਾਰਡਰ ਇਲਾਕਾ ਭੱਤੇ ਸਮੇਤ ਰੈਸ਼ਨੇਲਾਈਜੇਸ਼ਨ ਦੇ ਨਾਂ ਤੇ ਖਤਮ ਕੀਤੇ ਗਏ 37 ਭੱਤੇ ਬਹਾਲ ਕਰਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ , ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ , 180 ਈ ਟੀ ਟੀ ਅਧਿਆਪਕਾਂ ਤੇ ਪੰਜਾਬ ਦੇ ਮੁਲਾਜ਼ਮਾਂ ਵਾਲੇ ਸਕੇਲ ਲਾਗੂ ਕਰਵਾਉਣ, ਪ੍ਰਾਇਮਰੀ ਵਿੱਚ ਜਮਾਤ ਵਾਰ ਤੇ ਸੈਕੰਡਰੀ ਵਿਚ ਵਿਸ਼ਾ ਵਾਰ ਅਧਿਆਪਕ ਪੂਰੇ ਤਨਖਾਹ ਸਕੇਲਾਂ ਵਿੱਚ ਨਿਯੁਕਤ ਕਰਨ, ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਵਾਉਣ, ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਵਿੱਚ ਵੱਖ ਵੱਖ ਵਰਗਾਂ ਦੀਆਂ ਬਕਾਇਆ ਪਈਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕਰਨ , ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀਆਂ ਪ੍ਰੀਖਿਆ ਫੀਸਾਂ ਤੇ ਹੋਰ ਕੰਮਾਂ ਲਈ ਕੀਤਾ ਗਿਆ ਅਥਾਹ ਵਾਧਾ ਰੱਦ ਕਰਵਾਉਣ ਦੀਆਂ
ਲਮਕ ਅਵਸਥਾ ਵਿੱਚ ਚਲੇ ਆ ਰਹੇ ਹਨ । ਇਨ੍ਹਾਂ ਮਸਲਿਆਂ ਦੇ ਹੱਲ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਮੌਜੂਦਾ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨਾਲ ਮੀਟਿੰਗਾਂ ਤਾਂ ਹੋ ਚੁੱਕੀਆਂ ਹਨ ਪਰ ਬੜੇ ਖੇਦ ਦੀ ਗੱਲ ਹੈ ਕਿ ਇਕ ਵੀ ਫੈਸਲਾ ਅਜੇ ਤੱਕ ਅਮਲੀ ਤੌਰ ਤੇ ਲਾਗੂ ਨਹੀਂ ਹੋ ਸਕਿਆ । ਉਕਤ ਪੈਦਾ ਹੋਈਆਂ ਸਥਿਤੀਆਂ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੀਡਰਸ਼ਿਪ ਵੱਲੋਂ ਅੱਜ 5 ਸਤੰਬਰ ਨੁੂੰ ਸਕੂਲ ਪੱਧਰ ਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰਨ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀਆਂ ਗਈਆਂ ਹਨ । ਆਗੂਆਂ ਨੇ ਇਹ ਐਲਾਨ ਕੀਤਾ ਕਿ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਕਾਂਤ ਦੇ ਸੱਦੇ ‘ ਤੇ 10 ਸਤੰਬਰ ਨੂੰ ਸੰਗਰੂਰ ਵਿਖੇ ਹੋ ਰਹੀ ਮਹਾਰੈਲੀ ਵਿਚ ਪੰਜਾਬ ਭਰ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਭਾਗ ਲੈਣਗੇ ।