ਅੰਮ੍ਰਿਤਸਰ, 27 ਅਗਸਤ (ਪਵਿੱਤਰ ਜੋਤ): ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਨਾਮ ਸਿੰਘ ਦੀ ਅਗਵਾਈ ‘ਚ ਸੀ.ਐੱਚ.ਸੀ ਵਿਖੇ ਸਿਵਲ ਹਸਪਤਾਲ ਖ਼ੂਨਦਾਨ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਆਪ ਨੇਤਾ ਡਾ. ਸਤਿੰਦਰ ਕੋਰ ਵਲੋਂ ਕੀਤਾ ਗਿਆ। ਡਾ. ਰਾਜਬੀਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਰਣਜੀਤ ਕੁਮਾਰ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਡਾ. ਸਤਿੰਦਰ ਕੌਰ ਨੇ ਕਿਹਾ ਹੈ ਕਿ ਖੂਨਦਾਨ ਮਹਾਦਾਨ ਹੈ। ਇਸ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਤੁਹਾਡੇ ਵੱਲੋਂ ਕੀਤਾ ਗਿਆ ਖ਼ੂਨ ਦਾਨ ਲੋਕਾਂ ਦੀ ਜਾਨ ਬਚਾ ਸਕਦਾ ਹੈ। ਲੋਕਾਂ ਦੇ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿ ਖ਼ੂਨਦਾਨ ਕਰਨ ਦੇ ਨਾਲ ਖੂਨ ਘਟਦਾ ਨਹੀਂ ਬਲਕਿ ਕੁਝ ਹੀ ਸਮੇਂ ਚ ਪੂਰਾ ਹੋ ਜਾਂਦਾ ਹੈ ਅਤੇ ਖ਼ੂਨਦਾਨ ਕਰਨ ਦੇ ਨਾਲ ਸਰੀਰ ਨਰੋਆ ਰਹਿੰਦਾ ਹੈ। ਇਸ ਲਈ ਲੋਕਾਂ ਨੂੰ ਅੱਗੇ ਵਧ ਕੇ ਖ਼ੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਜੈਦੀਪ ਸਿੰਘ, ਡਾ. ਪਲਕ ਸ਼ਰਮਾ, ਐੱਸ.ਆਈ ਰਾਧੇ ਸ਼ਾਮ, ਲਖਵਿੰਦਰ ਸਿੰਘ, ਲਾਲੀ, ਪਰਗਟ ਸਿੰਘ ਆਦਿ ਹਾਜ਼ਰ ਸਨ।