ਗੋਲਡਨ ਗੇਟ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ

0
77

ਗੋਲਡਨ ਗੇਟ ਤੇ ਫਲੈਕਸਾਂ ਦੀ ਭਰਮਾਰ-ਗੁਰਪ੍ਰੀਤ ਕਾਕਾ
______
ਅੰਮ੍ਰਿਤਸਰ,18 ਜੁਲਾਈ (ਪਵਿੱਤਰ ਜੋਤ)- ਗੁਰੂ ਨਗਰੀ ਦੇ ਅੰਦਰ ਦਾਖਲ ਹੋਣ ਵਾਲੇ ਰਸਤੇ ਤੇ ਬਨਾਇਆ ਗੋਲਡਨ ਗੇਟ ਇਸ ਵੇਲੇ ਇਸਤਿਹਾਰਬਾਜੀ ਦੀ ਬਲੀ ਚੜ੍ਹ ਰਿਹਾ ਹੈ। ਜਦ ਕਿ ਗੋਲਡਨ ਗੇਟ ਤੇ ਸੁੰਦਰ ਗੁੰਬਦ ਬਣਾਏ ਹੋਏ ਹਨ। ਜੋ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਜਾਗਰ ਕਰਦੇ ਹਨ। ਪਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਗੋਲਡਨ ਗੇਟ ਦੀਆਂ ਦੀਵਾਰਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਮਾਜਸੇਵੀ ਗੁਰਪ੍ਰੀਤ ਕਾਕਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਜਾਇਜ਼ ਤਰੀਕੇ ਨਾਲ ਲਗਾਏ ਜਾ ਰਹੇ ਫਲੈਕਸ ਬੋਰਡ ਅਤੇ ਪੋਸਟਰਾਂ ਨੂੰ ਉਤਾਰਨ ਲਈ ਅਸਟੇਟ ਵਿਭਾਗ ਦੇ ਅਧਿਕਾਰੀ ਦਾਵੇ ਕਰਦੇ ਹਨ। ਦੇਸ਼ ਵਿਦੇਸ਼ਾਂ ਤੋਂ ਗੁਰੂ ਨਗਰੀ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਦੇ ਮੁੱਖ ਗੋਲਡਨ ਗੇਟ ਵਿਖੇ ਹੀ ਨਿਗਮ ਦੀ ਘਟੀਆ ਕਾਰਗੁਜ਼ਾਰੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਨਗਰੀ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਮਾੜਾ ਸੁਨੇਹਾ ਲੈ ਕੇ ਜਾਂਦੇ ਹਨ। ਗੁਰਪ੍ਰੀਤ ਕਾਕਾ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੁਦਨ,ਮੇਅਰ ਕਰਮਜੀਤ ਸਿੰਘ ਰਿੰਟੂ,ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਘਰ ਜਾਣ ਵਾਲੇ ਰਸਤਿਆਂ ਤੋਂ ਨਜਾਇਜ਼ ਤਰੀਕੇ ਨਾਲ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦੀਆਂ ਫਲੈਕਸਾਂ ਅਤੇ ਪੋਸਟਰਾਂ ਨੂੰ ਹਟਾਇਆ ਜਾਵੇ।

NO COMMENTS

LEAVE A REPLY