ਭਾਜਪਾ ਪੁਤਲੀਘਰ ਮੰਡਲ ਦੀ ਕਾਰਜਕਾਰਨੀ ਮੀਟਿੰਗ ਹੋਈ

0
15

 ਅੰਮ੍ਰਿਤਸਰ 10 ਅਗਸਤ (ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਦੇ ਨਿਰਦੇਸ਼ਾਂ ਅਨੁਸਾਰ ਪੁਤਲੀਘਰ ਮੰਡਲ ਦੀ ਕਾਰਜਕਾਰਨੀ ਦੀ ਮੀਟਿੰਗ ਪੁਤਲੀਘਰ ਮੰਡਲ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਦੇਹਾਤੀ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਸੋਹਲ ਦੇ ਗ੍ਰਹਿ ਵਿਖੇ ਹੋਈ। . ਇਸ ਮੌਕੇ ਪੱਛਮੀ ਵਿਧਾਨ ਸਭਾ ਦੇ ਇੰਚਾਰਜ ਕੁਮਾਰ ਅਮਿਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਕਾਰਜਕਾਰਨੀ ਵਿੱਚ ਭਾਜਪਾ ਪੁਤਲੀਘਰ ਮੰਡਲ ਦੇ ਸਮੂਹ ਅਹੁਦੇਦਾਰ, ਸੀਨੀਅਰ ਭਾਜਪਾ ਆਗੂ ਅਤੇ ਭਾਜਪਾ ਪੁਤਲੀਘਰ ਮੰਡਲ ਕਾਰਜਕਾਰਨੀ ਦੇ ਮੈਂਬਰ ਹਾਜ਼ਰ ਸਨ।ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਸੱਤਾ ਦੀ ਖਾਤਰ ਆਪਣੇ ਝੂਠੇ ਵਾਅਦਿਆਂ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਪਰ ਜਨਤਾ ਹੁਣ ‘ਆਪ’ ਆਗੂਆਂ ਦੀ ਸੱਚਾਈ ਜਾਣ ਚੁੱਕੀ ਹੈ ਅਤੇ ਇਸ ਵਾਰ ਨਿਗਮ ਚੋਣਾਂ ‘ਚ ‘ਆਪ’ ਨੇਤਾਵਾਂ ਨੂੰ ਵੋਟ ਦੀ ਤਾਕਤ ਨਾਲ ਜਵਾਬ ਦਵੇਗੀ।
ਕੁਮਾਰ ਅਮਿਤ ਨੇ ‘ਹਰ ਘਰ ਤਿਰੰਗਾ ਅਭਿਆਨ’ ਨੂੰ ਸਫਲ ਬਣਾਉਣ ਲਈ ਹਾਜ਼ਰ ਸਾਰੇ ਵਰਕਰਾਂ ਨੂੰ ਸੁਝਾਅ ਦਿੱਤੇ।ਸ਼ਿਵ ਕੁਮਾਰ ਸ਼ਰਮਾ ਨੇ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ, ਕਾਰਜਕਾਰਨੀ ਮੈਂਬਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਵੱਛ ਭਾਰਤ ਅਭਿਆਨ ਦੇ ਕਨਵੀਨਰ ਤਰੁਣ ਅਰੋੜਾ ਵੀ ਹਾਜ਼ਰ ਸਨ।

NO COMMENTS

LEAVE A REPLY