ਰਾਯਨ ਇੰਟਰਨੈਸ਼ਨਲ ਸਕੂਲ ਵਿੱਖੇ ਟਰੈਫਿਕ ਨਿਯਮਾਂ ਦੇ ਪ੍ਰਬੰਧਨ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ

0
5

ਅੰਮ੍ਰਿਤਸਰ 4 ਮਈ (ਅਰਵਿੰਦਰ ਵੜੈਚ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ.ਏ.ਐਫ.ਪਿੰਟੋ ਅਤੇ ਐੱਮ.ਡੀ. ਮੈਡਮ ਡਾ.ਗ੍ਰੇਸ ਪਿੰਟੋ ਦੀ ਰਹਿਨੁਮਾਈ ਹੇਠ ਅੱਜ ਸੇਵ ਸਕੂਲ ਵਾਹਨ ਪਾਲਿਸੀ ਮੁਹਿੰਮ ਤਹਿਤ ਟਰੈਫਿਕ ਨਿਯਮਾਂ ਦੇ ਪ੍ਰਬੰਧਨ ਬਾਰੇ ਇੱਕ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਸਕੂਲ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਬੱਸਾਂ ਵਿੱਚ ਲੇਡੀ ਅਟੈਡੈਂਟਸ ਲਈ ਲਗਾਈ ਗਈ। ਇਸ ਲਈ ਸ੍ਰੀ ਦਲਜੀਤ ਸਿੰਘ (ਸਬ-ਇੰਸਪੈਕਟਰ) ਅਤੇ ਸ੍ਰੀ ਸਲਵੰਤ ਸਿੰਘ (ਹੈਂਡ ਕਾਂਸਟੇਬਲ) ਨੂੰ ਸਕੂਲ ਵਿੱਚ ਸੱਦਿਆ ਗਿਆ ਸੀ। ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਟਾਫ਼ ਨੂੰ ਡਰਾਈਵਰ ਬ੍ਰੌਡਕਾਸਟ ਗਰੁੱਪ ਬਾਰੇ ਮਾਰਗਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਦਿੱਤੇ ਗਏ ਸੰਪਰਕ ਨੰਬਰ ‘ਤੇ ਸੰਪਰਕ ਕਰਨ ਲਈ ਵੀ ਸੂਚਿਤ ਕੀਤਾ। ਉਹਨਾਂ ਨੇ ਕਿਸੇ ਵੀ ਐਮਰਜੈਂਸੀ ਦੀ ਲੋੜ ਵਿੱਚ ਸ੍ਰੀਮਤੀ
ਅਮਨਦੀਪ ਕੌਰ (ਏ.ਡੀ.ਸੀ.ਪੀ. ਟ੍ਰੈਫਿਕ ਪੁਲਿਸ)ਨੂੰ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਨੇ ਰਾਯਨ ਸਕੂਲ ਦੇ ਡਰਾਈਵਰਾਂ ਦੀ ਸਹੀ ਵਰਦੀ, ਆਈ ਡੀ ਕਾਰਡ ਅਤੇ ਨੇਮ ਪਲੇਟਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਲਣਾ ਕਰਨ ਲਈ ਸ਼ਲਾਘਾ ਕੀਤੀ।
ਉਨ੍ਹਾਂ ਡਰਾਈਵਰਾਂ ਨੂੰ ਉਵਰ ਸਪੀਡ ‘ਤੇ ਨਜ਼ਰ ਰੱਖਣ ਅਤੇ ਸੜਕਾਂ ‘ਤੇ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਡਰਾਈਵਰਾਂ
ਨੂੰ ਕਿਸੇ ਵੀ ਵਿਦਿਆਰਥੀ ਨੂੰ ਛੱਡਣ ਸਮੇਂ ਖੱਬੇ ਪਾਸੇ ਰੱਖਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨਾਲ ਵੀ
ਗੱਲਬਾਤ ਕੀਤੀ ਤਾਂ ਜੇ ਉਨ੍ਹਾਂ ਨੂੰ ਆਮ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾ ਸਕੇ। ਸਕੂਲ ਦੇ ਪ੍ਰਿੰਸੀਪਲ
ਅਤੇ ਸਟਾਫ਼ ਨੇ ਅੰਮ੍ਰਿਤਸਰ ਵਿੱਚ ਟਰੈਫਿਕ ਪ੍ਰਬੰਧਾਂ ਵਿੱਚ ਬਿਹਤਰ ਤਬਦੀਲੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਵਰਕਸ਼ਾਪ ਸਕੂਲ ਪਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਈ ਗਈ |

NO COMMENTS

LEAVE A REPLY