ਨਵਨਿਯੁਕਤ ਚੁਣੇ ਮਾਲ ਪਟਵਾਰੀਆਂ ਦਾ , ਦੀ ਰੈਵੀਨਿਉ ਯੂਨੀਅਨ ਪਟਵਾਰ ਯੂਨੀਅਨ ਵੱਲੋਂ ਨਿੱਘਾ ਸਵਾਗਤ

0
20

ਅੰਮ੍ਰਿਤਸਰ 18 ਜੁਲਾਈ (ਰਾਜਿੰਦਰ ਧਾਨਿਕ) : ਅੱਜ ਪੰਜਾਬ ਸਰਕਾਰ ਵੱਲ਼ੌਂ ਜਿਲ੍ਹਾ ਅੰਮਿਰਤਸਰ ਵਿੱਖੇ 38 ਨਵੇਂ ਸਿੱਖਿਆਰਥੀ ਪਟਵਾਰੀਆਂ ਨੂੰ ਪਟਵਾਰ ਟਰੈਨਿੰਗ ਕਰਵਾਉਣ ਲਈ ਜਿਲ੍ਹਾ ਮਾਲ ਅਫਸਰ ਸ੍ਰੀ ਸੰਜੀਵ ਕੁਮਾਰ ਸ਼ਰਮਾ ਜੀ ਨੇ ਆਫਰ ਲੈਟਰ ਦਿੱਤੇ ।ਸ੍ਰੀ ਸੰਜੀਵ ਕੁਮਾਰ ਸ਼ਰਮਾ ਜੀ ਨੇ ਕਿਹਾ ਕਿ ਇਹਨਾਂ ਸਿੱਖਿਆਰਥੀ ਮਾਲ ਪਟਵਾਰੀਆਂ ਨੂੰ ਵਧੀਆ ਸਿੱਖਲਾਈ ਦੇਣ ਲਈ ਤੁਜਰਬੇਕਾਰ ਸਟਾਫ ਅਤੇ ਸ਼ਾਨਦਾਰ ਇੰਨਸੀਚਿਉਟ ਜਲਦ ਹੀ ਉਪਲੱਭਧ ਕਰਵਾਈ ਜਾਉਗੀ । ਇਸ ਉਪਰੰਤ ਦੀ ਰੈਵੀਨਿਉ ਪਟਵਾਰ ਯੂਨੀਅਨ ਅੰਮਿਰਤਸਰ ਵੱਲੋਂ ਜਿਲ੍ਹਾ ਪ੍ਰਧਾਨ ਸਃ ਕੁਲਵੰਤ ਸਿੰਘ ਡੇਹਰੀਵਾਲ ਦੀ ਅਗਵਾਈ ਵਿੱਚ ਨਵੇਂ ਆਏ ਸਿੱਖਿਆਰਥੀ ਪਟਵਾਰੀਆਂ ਨੂੰ ਜੀ ਆਇਆ ਨੂੰ ਕਿਹਾ ਅਤੇ ਉਹਨਾਂ ਦੇ ਗਲਾਂ ਚ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਸਃ ਕੁਲਵੰਤ ਸਿੰਘ ਡੇਹਰੀਵਾਲ ਨੇ ਸਿੱਖਿਆਰਥੀ ਪਟਵਾਰੀਆਂ ਸੰਬੋਧਨ ਨੂੰ ਕਰਦਿਆਂ ਕਿਹਾ ਵਧੀਆ ਪਟਵਾਰ ਸਿੱਖਿਆ ਹਾਸਲ ਕਰਕੇ , ਇਮਾਨਦਾਰੀ ਵਾ ਸੱਚੀ ਲਗਨ ਨਾਲ ਲੋਕਾਂ ਦੀ ਸੇਵਾ ਕਰਿਉ ਅਤੇ ਪਟਵਾਰ ਜਗਤ ਨਾਮ ਰੋਸ਼ਨ ਕਰਿਉ । ਪ੍ਰਧਾਨ ਡੇਹਰੀਵਾਲ ਨੇ ਮਾਲ ਪਟਵਾਰੀਆਂ ਦੀ , ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਮੰਗ ਵੀ ਕੀਤੀ ਕਿ ਜਿਲ੍ਹਾ ਅੰਮਿਰਤਸਰ ਵਿੱਚ ਅੱਜੇ ਵੀ 100 ਦੇ ਕਰੀਬ ਮਾਲ ਪਟਵਾਰੀਆਂ ਦੀ ਘਾਟ ਹੈ । ਜਿਨ੍ਹਾਂ ਦਾ ਰਿਕਾਰਡ ਸਬੰਧਿਤ ਤਹਿਸੀਲਦਾਰਾਂ ਪਾਸ ਜਮਾਂ ਹੈ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ । ਇਸ ਲਈ ਜਲਦ ਹੋਰ ਨਵੇਂ ਪੱਕੇ ਪਟਵਾਰੀ ਭਰਤੀ ਕਰਕੇ ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾਵੇ । ਇਸ ਮੌਕੇ ਜਿਲ੍ਹਾ ਮਾਲ ਅਫਸਰ ਸ੍ਰੀ ਸੰਜੀਵ ਕੁਮਾਰ ਸ਼ਰਮਾ ਵਾ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੋਂ ਇਲਾਵਾ ਹਰਪਾਲ ਸਿੰਘ ਸਮਰਾ , ਹਰਜਿੰਦਰ ਕੁਮਾਰ ਸ਼ਰਮਾ , ਰਸ਼ਪਾਲ ਸਿੰਘ ਜਲਾਲ ਉਸਮਾਂ , ਤਰਸੇਮ ਸਿੰਘ ਫੱਤੂਭੀਲਾ , ਸੰਦੀਪ ਸਿੰਘ ਬੋਪਾਰਾਏ , ਰਛਪਾਲ ਸਿੰਘ ਆਦਿ ਹਾਜ਼ਰ ਸਿੰਘ ।

NO COMMENTS

LEAVE A REPLY