ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਹਰੇਕ ਵੀਰਵਾਰ ਸਜੇਗਾ ਦਰਬਾਰ-ਨਿਗਮ ਕਮਿਸ਼ਨਰ
________
ਅੰਮ੍ਰਿਤਸਰ,13 ਜੁਲਾਈ (ਰਾਜਿੰਦਰ ਧਾਨਿਕ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਵੱਲੋਂ ਚਾਰਜ ਲੈਣ ਉਪਰੰਤ ਪਹਿਲੇ ਹੀ ਦਿਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬੈਠਕਾਂ ਦੌਰਾਨ ਸਹੀ ਤਰੀਕੇ ਨਾਲ ਕੰਮਕਾਜ ਕਰਦਿਆਂ ਜਨਤਾ ਨੂੰ ਬੇਹਤਰ ਸੇਵਾਵਾਂ ਦੇਣ ਦੇ ਆਦੇਸ਼ ਜਾਰੀ ਕੀਤੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰ ਸੋਰਵ ਰਾਜ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਦਰ-ਦਰ ਭਟਕਣਾ ਪਵੇਗਾ। ਹਫ਼ਤੇ ਦੇ ਹਰੇਕ ਵੀਰਵਾਰ ਨੂੰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ। ਮੁਸ਼ਕਲਾਂ ਸੁਣਨ ਤੋਂ ਇੱਕ ਹਫਤੇ ਬਾਅਦ ਪਿਛਲੇ ਹਫ਼ਤੇ ਦੌਰਾਨ ਦੱਸੇ ਗਏ ਕੰਮਾਂ ਦਾ ਰੀਵਿਓ ਵੀ ਲਿਆ ਜਾਵੇਗਾ। ਅਗਰ ਵੀਰਵਾਰ ਛੁੱਟੀ ਹੋਣ ਜਾਂ ਕਿਸੇ ਕਾਰਨ ਬੈਠਕ ਨਹੀਂ ਹੁੰਦੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਗਲੇ ਦਿਨ ਸ਼ੁੱਕਰਵਾਰ ਸੁਣਿਆ ਜਾਵੇਗਾ। ਜਨਤਾ ਦੀ ਸੇਵਾ ਲਈ ਉਹ ਅੱਗੋਂ ਪਿੱਛੋਂ ਹੀ ਦਫ਼ਤਰ ਵਿਚ ਹਾਜ਼ਰ ਹਨ। ਮੇਰੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੇ ਹਾਂ ਲੋਕਾਂ ਨੂੰ ਬਿਹਤਰ ਸੇਵਾਵਾਂ ਭੇਟ ਕੀਤੀਆਂ ਜਾਣ। ਦਰਜਾ ਚਾਰ ਕਰਮਚਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਬੰਦੇ ਦਾ ਸਿਫ਼ਾਰਸ਼ ਨਾਲ ਕੰਮ ਕਰਦਿਆਂ 9 ਬੰਦਿਆਂ ਨਾਲ ਧੱਕਾ ਹੁੰਦਾ ਹੈ। ਇਸ ਲਈ ਬਿਨਾਂ ਪੱਖਪਾਤ ਦੇ ਮੁਸ਼ਕਲਾਂ ਦੇ ਨਿਪਟਾਰੇ ਕਰਨ ਵਿੱਚ ਹਮੇਸ਼ਾਂ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਕਮਿਸ਼ਨ ਖਾਣ ਵਾਲਾ ਕਮਿਸ਼ਨਰ ਨਹੀਂ ਹੈ, ਉਨ੍ਹਾਂ ਨੇ ਸ਼ਹਿਰ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਪੱਤਰਕਾਰਾਂ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ। ਬੈਠਕ ਦੇ ਦਰਾਂ ਕਮਿਸ਼ਨਰ ਵੱਲੋਂ ਮਹਾਨਗਰ ਵਿਚ ਕਿਸੇ ਨਾਲ ਹੋਣ ਵਾਲੀ ਧੱਕੇਬਾਜ਼ੀ, ਗੈਰਕਨੂੰਨੀ ਕਬਜ਼ੇ, ਅਧਿਕਾਰੀਆਂ ਕਰਮਚਾਰੀਆਂ ਦੇ ਕੰਮ-ਕਾਰ ਕਰਨ ਦੇ ਤਰੀਕੇ, ਨਜਾਇਜ ਉਸਾਰਿਆ,ਨਿਗਮ ਯੂਨੀਅਨਾਂ ਦੀ ਕਾਰਜ ਸ਼ੈਲੀ ਸਮੇਂ ਉਹਨਾਂ ਵਿਸ਼ਿਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ।
ਨਵੇਂ ਜਾਇੰਟ ਕਮਿਸ਼ਨਰ ਦੀਪਜੋਤ ਕੌਰ ਨੇ ਸੰਭਾਲਿਆ ਚਾਰਜ
__________
ਜਾਇੰਟ ਕਮਿਸ਼ਨਰ ਹਰਦੀਪ ਸਿੰਘ ਦੀ ਬਦਲੀ ਤੋਂ ਬਾਅਦ ਨਵੀਂ ਕਮਿਸ਼ਨਰ ਦੀਪਜੋਤ ਕੌਰ ਨੇ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਉਦੇਸ਼ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਵੀ ਬੈਠਕ ਕੀਤੀ ਗਈ। ਜਿਸ ਵਿੱਚ ਵਿਭਾਗ ਚੱਲਦੇ ਪ੍ਰਾਜੈਕਟ,ਸਟਾਫ ਦੇ ਮੈਬਰਾਂ, ਵਿਭਾਗ ਦੇ ਅਧੀਨ ਚੱਲਦੇ ਵਾਹਨਾਂ,ਸਫ਼ਾਈ ਕਰਮਚਾਰੀਆਂ, ਡਰਾਇਵਰਾਂ,ਅਵਾਰਾ ਕੁੱਤਿਆਂ ਦੀ ਸਟਰਲਾਇਜੇਸਨ ਆਦਿ ਵਿਸ਼ਿਆਂ ਤੇ ਗੱਲਬਾਤ ਕਰਦਿਆਂ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕੰਮਕਾਜ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਗੁਰੂ ਨਗਰ ਦੀ ਖੂਬਸੂਰਤੀ ਅਤੇ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਲੈ ਕੇ ਕੋਈ ਵੀ ਕਮੀ ਪੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੈਠਕ ਦੌਰਾਨ ਸਿਹਤ ਅਧਿਕਾਰੀ ਡਾਕਟਰ ਕਿਰਨ ਕੁਮਾਰ, ਨੀਰਜ ਭੰਡਾਰੀ,ਹਰਮੀਤ ਸੂਰੀ, ਪ੍ਰਿਤਪਾਲ ਸਿੰਘ,ਪੰਕਜ ਉਪਾਧਿਆ,ਮਨਪ੍ਰੀਤ ਕੌਰ, ਦੀਪਿਕਾ,ਕੰਚਨ,ਨੀਲਮ,ਜੋਤੀ ਵੀ ਮੌਜੂਦ ਸਨ