ਡਿਊਟੀ ਤੋ ਗੈਰ ਹਾਜਰ ਰੋਡਵੇਜ ਦੇ ਇੰਸਪੈਕਟਰ ਨੂੰ ਕੀਤਾ ਮੁਅੱਤਲ
ਅੰਮ੍ਰਿਤਸਰ 13 ਜੁਲਾਈ (ਪਵਿੱਤਰ ਜੋਤ) : ਅੱਜ ਸਵੇਰ 7.30 ਵਜੇ ਸ: ਹਰਭਜਨ ਸਿੰਘ ਈ ਟੀ ਓ ਬਿਜਲੀ ਮੰਤਰੀ ਪੰਜਾਬ ਵਲੋ ਜੰਡਿਆਲਾ ਗੁਰੂ ਦੇ ਬੱਸ ਸਟੈਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਪਾਇਆ ਗਿਆ ਕਿ ਸ੍ਰੀ ਸੁਖਦੇਵ ਸਿੰਘ , ਸਬ ਇੰਸਪੈਕਟਰ , ਦੀ ਡਿਊਟੀ ਜੰਡਿਆਲਾ ਗੁਰੂ ਬੱਸ ਸਟੈਡ ਨੂੰ ਸਵੇਰ ਵਿਖੇ ਸਕੂਲਾਂ , ਕਾਲਜਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਰੋਡਵੇਜ ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਰੋਕ ਕੇ , ਬੱਸਾ ਵਿਚ ਬਿਠਾਉਣ ਲਈ ਸਵੇਰ ਸਮਾਂ 7.00 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਈ ਗਈ ਸੀ ਪਰ ਇਹ ਕਰਮਚਾਰੀ ਡਿਊਟੀ ਤੋਂ ਗੈਰ ਹਾਜਰ ਪਾਇਆ ਗਿਆ ।ਜਿਸ ਤੇ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਵਲੋ ਦਿੱਤੀਆਂ ਗਈਆਂ ਹਦਾਇਤਾਂ ਤੇ ਇਸ ਕਰਮਚਾਰੀ ਵਿਰੁੱਧ ਅਨੁਸਾਸਨੀ ਕਾਰਵਾਈ ਕਰਦਿਆਂ ਹੋਇਆਂ ਉਸਨੂੰ ਪੰਜਾਬ ਸਿਵਲ ਸਰਵਿਸਜ ( ਸਜਾ ਅਤੇ ਅਪੀਲ ) 1970 ਦੇ ਰੂਲ 4 ( 1 ) ਅਧੀਨ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। । ਮੁਅੱਤਲੀ ਦੇ ਸਮੇਂ ਦੌਰਾਨ ਉਸਨੂੰ ਪੰਜਾਬ ਸਿਵਲ ਸਰਵਿਸਜ , ਰੂਲਜ ਵਾਲੀਅਮ – ਪਾਰਟ । ਦੇ ਰੂਲ 7.2 ਅਧੀਨ ਨਿਰਭਾਹ ਭੱਤਾ ਹੀ ਦਿੱਤਾ ਜਾਵੇਗਾ ਅਤੇ ਮੁਅੱਤਲੀ ਦੌਰਾਨ ਉਸਦਾ ਹੈੱਡਕੁਆਰਟਰ ਪੰਜਾਬ ਰੋਡਵੇਜ ਅੰਮ੍ਰਿਤਸਰ । ਡਿਪ ਹੋਵੇਗਾ ਅਤੇ ਉਹ ਬਿਨਾਂ ਸਮਰਥ ਅਧਿਕਾਰੀ ਦੀ ਪੂਰਵ ਪ੍ਰਵਾਨਗੀ ਦੇ ਹੈਡਕੁਆਰਟਰ ਨਹੀਂ ਛੱਡੇਗਾ ।
ਬਿਜਲੀ ਮੰਤਰੀ ਵਲੋ ਚੈਕਿੰਗ ਦੋਰਾਨ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿਵਾਇਆ ਕਿ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਇਸ ਸਟੈਡ ਤੋ ਸਵਾਰੀਆਂ ਲੈ ਕੇ ਹੀ ਜਾਣਗੀਆਂ ਅਤੇ ਸਕੂਲੀ ਬੱਚਿਆ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀ ਆਊਣ ਦਿੱਤੀ ਜਾਵੇਗੀ।
ਕੈਪਸ਼ਨ: ਸ: ਹਰਭਜਨ ਸਿੰਘ ਬਿਜਲੀ ਮੰਤਰੀ ਪੰਜਾਬ ਜੰਡਿਆਲਾ ਗੁਰੂ ਬੱਸ ਸਟੈਡ ਦੀ ਚੈਕਿੰਗ ਦੋਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ।