ਅੰਮ੍ਰਿਤਸਰ 1 ਜੁਲਾਈ (ਰਾਜਿੰਦਰ ਧਾਨਿਕ) : ਅੱਜ ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਡਾ. ਟੀ ਭਸੀਨ ਪੱਥ ਲੈਬਸ ਲਿਮਿਟਡ ਦੁਆਰਾ ਪਲੈਸਮੈਂਟ ਡਰਾਈਵ ਦੇ ਤਹਿਤ ਐਮ.ਐਲ.ਟੀ ਵਿਭਾਗ ਦੀਆਂ ਵਿਦਿਆਰਥਣਾਂ ਦੀ ਕੈਪਸ ਇੰਟਰਵਿਊ ਕੀਤੀ ਗਈ । ਜਿਸ ਵਿੱਚ 05 ਵਿਦਿਆਰਥੀਆਂ ਦੀ 200000/- ਸਲਾਨਾ ਪੈਕੇਜ ਤੇ ਸਲੈਕਸ਼ਨ ਹੋਈ । ਵਰਨਣ ਯੋਗ ਹੈ ਕਿ ਇਸ ਕਾਲਜ ਦਾ ਐਮ.ਐਲ.ਟੀ ਵਿਭਾਗ ਪਹਿਲੋ ਵੀ ਕਈ ਵਾਰ ਇਸ ਤਰ੍ਹਾਂ ਦੀ ਪਲੈਸਮੇਟ ਡਰਾਈਵ ਕਰਵਾ ਚੁੱਕਾ ਹੈ ।
ਡਾ. ਟੀ ਭਸੀਨ ਪੱਥ ਲੈਬਸ ਲਿਮਿਟਡ ਵੱਲੋ ਐਚ ਆਰ ਵਿਭਾਗ ਦੇ ਡਾ ਰੋਹਿਤ ਅਰੋੜਾ ਅਤੇ ਡਾ ਸ਼ਵੇਤਾ ਨੇ ਵਿਦਿਆਰਥੀਆਂ ਦੀ ਇਟਰਵਿਊ ਲਈ । ਇਸ ਤੋਂ ਇਲਾਵਾ ਉਹਨਾਂ ਨੇ ਸੰਸਥਾ ਵਿੱਚ ਪੜ੍ਹ ਰਹੀਆਂ ਚੋਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੂੰ ਟ੍ਰੈਨਿੰਗ ਸਬੰਧੀ ਵੀ ਜਾਣਕਾਰੀ ਦਿੱਤੀ
ਇਸ ਡਰਾਈਵ ਦਾ ਅਯੋਜਨ ਐਮ.ਐਲ.ਟੀ ਵਿਭਾਗ ਦੇ ਮੁਖੀ ਜਸਵਿੰਦਰ ਪਾਲ ਅਤੇ ਰਮਿੰਦਰ ਕੌਰ ਟ੍ਰੈਨਿੰਗ ਅਤੇ ਪਲੈਸਮੇਟ ਇੰਚਾਰਜ, ਸੀਤਲ ਅਬਰੋਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।
ਇਸ ਮੌਕੇ ਤੇ ਜਾਣਕਾਰੀ ਦੇਦੀਆਂ ਸੰਸਥਾ ਦੇ ਮੁਖੀ ਸ੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਐਮ.ਐਲ.ਟੀ ਵਿਭਾਗ ਦੇ ਹਰ ਸਾਲ ਸਤ ਪ੍ਰਤੀਸ਼ਤ ਬੱਚਿਆ ਦੀ ਪਲੈਸਮੇਟ ਵਧੀਆ ਪੈਕੇਜ ਤੇ ਚੰਗੇ ਹਸਪਤਾਲਾ (ਸਰਕਾਰੀ ਅਤੇ ਪ੍ਰਾਇਵੇਟ ) ਅਤੇ ਲੈਬਾਂ ਵਿੱਚ ਹੁੰਦੀ ਹੈ । ਐਮ.ਐਲ.ਟੀ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਡਿਪਲੋਮਾ ਕਰਦੇ ਸਾਰ ਆਪਣੀ ਰਿਹਾਇਸ਼ ਦੇ ਨੇੜੇ ਹੀ ਰੋਜ਼ਗਾਰ ਦੇ ਅਨੇਕਾਂ ਮੋਕੇ ਉਪਲਭਦ ਹੁੰਦੇ ਹਨ । ਸੰਸਥਾ ਦੇ ਟ੍ਰੇਨਿਗ ਅਤੇ ਪਲੈਸਮੇਟ ਅਫਸਰ ਰਾਜਦੀਪ ਸਿੰਘ ਬੱਲ (ਮੁਖੀ ਈ.ਸੀ ), ਦਵਿੰਦਰ ਸਿੰਘ ਭੱਟੀ, ਯਸਪਾਲ ਪਠਾਣੀਆਂ, ਨਰੇਸ਼ ਕੁਮਾਰ, ਸੰਦੀਪ ਕੌਰ, ਰਾਜਵੰਤ ਕੌਰ, ਰਾਮ ਸਰੂਪ ਅਤੇ ਰਾਜ ਕੁਮਾਰ ਅਤੇ ਐਮ.ਐਲ.ਟੀ ਦੀਆਂ ਵਿਦਿਆਰਥਣਾਂ ਹਾਜ਼ਰ ਸਨ ।