75ਵੇਂ ਆਜਾਦੀ ਦਾ ਅੰਮ੍ਰਿਤ ਮਹਾਂਹੋਸਤਵ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਸਪੋਰਟਿਵ ਦਵਾਈਆ ਵੰਡੀਆ ਗਈ

0
25

ਅੰਮ੍ਰਿਤਸਰ 30 ਜੂਨ (ਰਾਜਿੰਦਰ ਧਾਨਿਕ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ 75ਵੇਂ ਆਜਾਦੀ ਦਾ ਅੰਮ੍ਰਿਤ ਮਹਾਂਹੋਸਤਵ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗੁਰੁ ਰਾਮ ਦਾਸ ਕੂਸ਼ਟ ਆਂਸ਼ਰਮ ਅੰਮ੍ਰਿਤਸਰ ਵਿਖੇ, ਜਿਲਾ੍ਹ ਨੋਡਲ ਅਫਸਰ(ਲੈਪਰੋਸੀ) ਡਾ ਵਿਜੈ ਗੋਤਵਾਲ, ਡਿਪਟੀ ਐਮ.ਈ.ਆਈ,.ਓ. ਅਮਰਦੀਪ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਟੀਮ ਵਲੋਂ, ਕੁਸ਼ਟ ਰੋਗਿਆ ਨੂੰ ਐਮ.ਸੀ.ਆਰ. ਫੁਟਵੇਅਰ /ਕੁਸ਼ਟ ਰੋਗੀਆਂ ਲਈ ਸਪੈਸ਼ਲ ਬੂਟ, ਅਲਸਰ ਕਿਟਸ ਅਤੇ ਸਪੋਰਟਿਵ ਦਵਾਈਆ ਵੰਡੀਆ ਗਈਆ ਅਤੇ ਆਪਣੀ ਸਿਹਤ ਸੰਭਾਲ ਬਾਰੇ ਦਸਿਆ ਗਿਆ।ਇਸ ਮੌਕੇ ਉਹਨਾਂ ਵਲੋਂ ਕੁਸ਼ਟ ਰੋਗੀਆਂ ਨੂੰ ਜਲਦੀ ਤੋ ਜਲਦੀ ਇਲਾਜ ਕਰਾੳੇਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੁਸ਼ਟ ਰੋਗ ਇਲਾਜ ਯੋਗ ਹੈ, ਇਸ ਬਿਮਾਰੀ ਦਾ ਜਿੰਨੀ ਜਲਦੀ ਇਲਾਜ ਸੰਭਵ ਹੋ ਸਕੇ ਉਨਾਂ ਹੀ ਮਰੀਜ ਲਈ ਫਾਇਦੇਮੰਦ ਹੈ, ਸਮੇਂ ਸਿਰ ਸਹੀ ਇਲਾਜ ਕਰਵਾਉਣ ਨਾਲ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬਚ ਸਕਦਾ ਹੈ। ਇਸ ਬਿਮਾਰੀ ਦੀਆ ਮੁਫ਼ਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋ ਮਿਲਦੀਆਂ ਹਨ। ਸਾਨੂੰ ਸਾਰਿਆ ਨੂੰ ਚਾਹਿਦਾ ਹੈ ਜੇਕਰ ਸਾਨੂੰ ਕੁਸਟ ਰੋਗ ਦੇ ਲੱਛਣਾ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਊੰਦਾ ਹੈ ਤਾ ਉਸਨੂੰ  ਅਸੀ ਨਜਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰਿਏ।

NO COMMENTS

LEAVE A REPLY