ਨਗਰ ਨਿਗਮ ਅੰਮ੍ਰਿਤਸਰ ਦਫਤਰ ਰਣਜੀਤ ਐਵੀਨਿਊ ਵਿਖੇ ਬਜਟ ਦੀਆਂ ਕਾਪੀਆਂ ਸਾੜੀਆਂ

0
40

 

ਅੰਮ੍ਰਿਤਸਰ  30 ਜੂਨ ( ਪਵਿੱਤਰ ਜੋਤ  )  : ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੁਨੀਅਨ ਅੰਮ੍ਰਿਤਸਰ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406- 22- B ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦਫਤਰ ਰਣਜੀਤ ਐਵੀਨਿਊ ਵਿਖੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਧਾਨ ਕਰਮਜੀਤ ਸਿੰਘ ਕੇ ਪੀ ਨੇ ਦੱਸਿਆ ਕਿ ਆਪ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਵਾਧਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਮੁਲਾਜ਼ਮਾਂ ਦੇ ਪੇ ਕਮਿਸ਼ਨ ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਕਾਮੇਂ ਪੱਕੇ ਕਰਨ, ਨਵੀਂ ਭਰਤੀ ਆਦਿ ਵਾਅਦੇ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣਗੇ। ਪਰ ਪੰਜਾਬ ਸਰਕਾਰ ਨੇ ਬਜਟ ਵਿੱਚ ਇੱਕ ਵੀ ਮੰਗ ਦਾ ਜਿਕਰ ਨਹੀਂ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਨਾਗ, ਚਰਨਜੀਤ ਸਿੰਘ, ਦਲਜੀਤ ਸਿੰਘ ਜਿਜੇਆਣੀ, ਵਰਿੰਦਰ ਸਿੰਘ ਰੂਪੋਵਾਲੀ, ਮੁਲਖ ਰਾਜ, ਸਰਬਜੀਤ ਧਾਰੀਵਾਲ, ਗੁਰਬਚਨ ਸਿੰਘ, ਸੰਦੀਪ ਮੇਹਤਾ, ਜਗਜੀਤ ਸਿੰਘ,,ਮੁਨੀਸ਼ ਕੁਮਾਰ, ਬਰਿਜ ਮੋਹਨ, ਕਿਰਨ ਕੁਮਾਰ ਆਦਿ ਮੌਜੂਦ ਸਨ।

NO COMMENTS

LEAVE A REPLY