ਅਮਿਤ ਸ਼ਾਹ ਨੂੰ ਪੱਤਰ ਲਿਖੇਗਾ ਪੰਜਾਬ ਬ੍ਰਾਹਮਣ ਕਲਿਆਣ ਮੰਚ
___________
ਅੰਮ੍ਰਿਤਸਰ,13 ਜੂਨ (ਰਾਜਿੰਦਰ ਧਾਨਿਕ)- ਆਮ ਆਦਮੀ ਪਾਰਟੀ ਸਰਕਾਰ ਦੀ ਲਾਪਰਵਾਹੀ ਅਤੇ ਅਣਦੇਖੀ ਦੇ ਚੱਲਦਿਆਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਨੇ ਆਮ ਜਨਤਾ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਇਹ ਸ਼ਬਦ ਪੰਜਾਬ ਬ੍ਰਾਹਮਨ ਕਲਿਆਣ ਮੰਚ ਦੇ ਪ੍ਰਧਾਨ ਨਰੇਸ਼ ਧਾਮੀ ਨੇ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਂਵੇਂ ਲੱਗ ਰਿਹਾ ਹੈ,ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਜ਼ਿੰਮੇਵਾਰ ਹਨ। ਅੰਮ੍ਰਿਤਸਰ ਸਥਿਤ ਇਲਾਕਾ ਸੁਲਤਾਨਵਿੰਡ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਬਕਾ ਕੌਂਸਲਰ ਵੱਲੋਂ ਜਦੋਂ ਗੋਲੀਆਂ ਚਲਾ ਕੇ ਸਿੱਖ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਉਸ ਤੋਂ ਪਹਿਲਾਂ ਵਾਰ-ਵਾਰ ਫੋਨ ਤੇ ਥਾਣਾ ਇੰਚਾਰਜ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਖੁਦ ਮੌਕੇ ਤੇ ਆਉਣਾ ਮੁਨਾਸਿਬ ਨਹੀਂ ਸਮਝਿਆ। ਜੋ ਪੁਲਿਸ ਮੁਲਾਜ਼ਮ ਮੌਕੇ ਤੇ ਖੜੇ ਵੀ ਸਨ ਉਨ੍ਹਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੂਸਰੇ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ। ਧਾਮੀ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਲੈ ਕੇ ਸਰਕਾਰ ਹੀ ਜ਼ਿੰਮੇਦਾਰ ਹੈ। ਜਿਸ ਦੇ ਕੋਲੋਂ ਕਾਨੂੰਨ ਵਿਵਸਥਾ ਨੂੰ ਸੰਭਾਲਨਾ ਔਖਾ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਆਏ ਦਿਨ ਹੋ ਰਿਹਾ ਕਤਲੇਆਮ ਅਤੇ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਹਥਿਆਰਾਂ ਦੀ ਨੋਕ ਤੇ ਕੀਤੀਆ ਜਾ ਰਹੀਆਂ ਲੁਟ ਦੀਆਂ ਘਟਨਾਵਾਂ ਨਾਲ ਆਮ ਜਨਤਾ ਦੇ ਦਿਲਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਨਸ਼ੇ ਦੀ ਵਿਕਰੀ ਅਤੇ ਸੇਵਨ ਕਰਨ ਵਾਲਿਆਂ ਦਾ ਬੋਲਬਾਲਾ ਹੈ। ਨਸ਼ਾ ਤੇ ਮਹਿੰਗਾਈ ਤੇ ਲਗਾਮ ਲਗਾਉਣ,ਚੋਣਾਂ ਦੌਰਾਨ ਕੀਤੇ ਦਾਅਵੇ ਦੇ ਵਾਅਦਿਆਂ ਨੂੰ ਪੂਰਾ ਕਰਨ ਦੀ ਜਗ੍ਹਾ ਸ਼ਰਾਬ ਨੂੰ ਸਸਤਾ ਕਰ ਕੇ ਘਰਾਂ ਵਿਚ ਕਲੇਸ਼ ਵਧਾਉਣੇ ਕਿੱਥੋਂ ਤੱਕ ਜਾਇਜ਼ ਹਨ।
ਨਰੇਸ਼ ਧਾਮੀ ਨੇ ਕਿਹਾ ਕੀ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਕੋਲੋਂ ਸੁਰੱਖਿਅਤ ਰੱਖਣ ਅਤੇ ਗੈਰ-ਕਾਨੂੰਨੀ ਅਨਸਰਾਂ ਦੇ ਖਿਲਾਫ ਡੱਟ ਕੇ ਕਾਰਵਾਈ ਕਰਨ ਲਈ ਅਪੀਲ ਕਰੇਗਾ। ਪੰਜਾਬ ਵਿੱਚ ਵਿਗੜਦੇ ਹਲਾਤਾਂ ਅਤੇ ਬਦਲਦੇ ਸਮੀਕਰਣਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਏਥੋਂ ਦੇ ਹਾਲਾਤਾਂ ਨੂੰ ਲੈ ਕੇ ਅਮਿਤ ਸ਼ਾਹ ਨੂੰ ਵੀ ਪੱਤਰ ਲਿਖਿਆ ਜਾਵੇਗਾ। ਧਾਮੀ ਨੇ ਕਿਹਾ ਕਿ ਪੰਜਾਬ ਦੀ ਵਿਗੜਦੀ ਵਿਵਸਥਾ ਨੂੰ ਦੇਖਦੇ ਹੋਏ ਮੌਜੂਦਾ ਪੰਜਾਬ ਸਰਕਾਰ ਦੇ ਖਿਲਾਫ ਬਾਕੀ ਰਾਜਨੀਤਕ ਪਾਰਟੀਆਂ ਇਕ ਜੁੱਟ ਹੋ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੀ ਆਵਾਜ਼ ਬੁਲੰਦ ਕਰਨ। ਆਪਣੇ ਰਸਤੇ ਤੋਂ ਭਟਕ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਈ ਜਾਵੇ। ਜਿਸ ਨਾਲ ਜਾਤ-ਪਾਤ ਰੰਗ ਨਸਲ ਅਤੇ ਧਰਮ ਤੋਂ ਉਠ ਕੇ ਸੂਬੇ ਦੇ ਲੋਕਾਂ ਨੂੰ ਬੇਖ਼ੌਫ਼ ਅਤੇ ਖੁਸ਼ਹਾਲ ਰੱਖਿਆ ਜਾਵੇ।