ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਣਾ ਸਮੇਂ ਦੀ ਮੁੱਖ ਲੋੜ-ਧਾਲੀਵਾਲ

0
23

ਅੰਮ੍ਰਿਤਸਰ, 13 ਜੂਨ (ਪਵਿੱਤਰ ਜੋਤ): ਦਿਨ-ਬ-ਦਿਨ ਵੱਧ ਰਹੀ ਧਰਤੀ ਤਪਸ਼ ਦੇ ਅਸੀਂ ਲੋਕ ਖੁਦ ਜਿੰਮੇਵਾਰ ਕਿਉਂਕਿ ਵਾਤਾਵਰਣ ਵੱਲ ਧਿਆਨ ਨਹੀਂ ਦੇ ਰਹੇ ਅਤੇ ਬੂਟੇ ਲਗਾਉੋਣ ਦੀ ਥਾਂ ਇਨ੍ਹਾਂ ਦੀ ਸਾਂਭ ਸੰਭਾਲ ਵੀ ਨਹੀਂ ਕਰਦੇ ਜਿਸ ਨਾਲ ਧਰਤੀ ਦਾ ਜਲ ਸਤਰ ਕਾਫੀ ਹੇਠਾਂ ਜਾ ਚੁੱਕਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ ਡਰੀਮ ਸਿਟੀ ਵਾਸੀਆਂ ਦੇ ਸਹਿਯੋਗ ਨਾਲ ਕਲੋਨੀ ਵਿੱਚ 1100 ਪੌਦੇ ਲਗਾਉਣ ਸਮੇਂ ਕੀਤਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਪੌਦੇ ਲਗਾਉਣ ਤੱਕ ਹੀ ਸਾਨੂੰ ਸੀਮਤ ਨਹੀਂ ਹੋਣਾ ਚਾਹੀਦਾ ਇਸ ਉਪਰੰਤ ਇਸ ਦੀ ਦੀ ਸਾਂਭ ਸੰਭਾਲ ਕਰਨੀ ਵੀ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਆਪਣੇ ਜੀਵਨ ਵਿੱਚ ਘੱਟੋ ਘੱਟ ਇਕ ਪੌਦਾ ਜਰੂਰ ਲਗਾਈਏ ਅਤੇ ਇਸ ਦੀ ਸਾਂਭ ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਪੌਦੇ ਲੱਗਣ ਨਾਲ ਜਿੱਥੇ ਸਾਡਾ ਵਾਤਾਵਰਣ ਹਰਿਆਵਲ ਭਰਪੂਰ ਹੋਵੇਗਾ ਉਥੇ ਮਨੁੱਖਤਾ ਨੂੰ ਸ਼ੁਧ ਆਕਸੀਜਨ ਮਿਲਣ ਦੇ ਨਾਲ ਨਾਲ ਬਿਮਾਰੀਆਂ ਤੋਂ ਵੀ ਛੁੱਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਗਰਮੀ ਦੀ ਸੀਜਨ ਦੌਰਾਨ ਹਰ ਵਿਅਕਤੀ ਘਰ ਤੋਂ ਨਿਕਲਣ ਸਮੇਂ ਆਪਣੇ ਵਾਹਨ ਅਤੇ ਆਪਣੇ ਆਪ ਨੂੰ ਬਚਾਉਣ ਲਈ ਛਾਂ ਤਾਂ ਭਾਲਦੇ ਹਨ ਪ੍ਰੰਤੂ ਪੌਦੇ ਲਗਾਉੋਣ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਅਤੇ ਪਾਣੀ ਦੇ ਹੇਠਾਂ ਜਾ ਰਹੇ ਜਲ ਸਤਰ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਹੋਰਨਾਂ ਨੂੰ ਵੀ ਪੌਦੇ ਲਗਾਉਣ ਲਈ ਉਤਸ਼ਾਹਤ ਕਰਾਂਗੇ।
ਇਸ ਮੌਕੇ ਡਾਕਟਰ ਸੂਰਜ, ਡਾਕਟਰ ਇੰਦਰਪਾਲ, ਇਲਾਕਾ ਵਾਸੀ ਅਤੇ ਵਾਤਾਵਰਣ ਪ੍ਰੇਮੀ ਵੀ ਹਾਜਰ ਸਨ।

NO COMMENTS

LEAVE A REPLY