ਬਜੁਰਗਾਂ ’ਤੇ ਅਤਿਆਚਾਰ ਨੂੰ ਰੋਕਣ ਲਈ ਪ੍ਰਸਾਸ਼ਨ ਵੱਲੋਂ ਐਲਡਰ ਲਾਈਨ 14567 ਜਾਰੀ-ਅਸੀਸਇੰਦਰ ਸਿੰਘ

0
84

ਦੋ ਘੰਟਿਆਂ ਵਿੱਚ ਐਲਡਰ ਲਾਈਨ ’ਤੇ ਪ੍ਰਾਪਤ ਸ਼ਿਕਾਇਤ ਦਾ ਹੋਵੇਗਾ ਨਿਪਟਾਰਾ -ਏ:ਸੀ:ਪੀ ਮਨਪ੍ਰੀਤ ਸ਼ਿਨਮਾਰ
ਅੰਮ੍ਰਿਤਸਰ, 13 ਜੂਨ (ਪਵਿੱਤਰ ਜੋਤ) : ਬਜੁਰਗਾਂ ਨਾਲ ਆਪਣੇ ਬੱਚਿਆਂ ਵੱਲੋਂ ਕੀਤੇ ਜਾਂਦੇ ਦੁਰਵਿਵਹਾਰ ਨੂੰ ਰੋਕਣ ਲਈ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫਸਰ ਸ੍ਰੀ ਅਸੀਸਇੰਦਰ ਸਿੰਘ ਅਤੇ ਏ:ਸੀ:ਪੀ ਮਨਪ੍ਰੀਤ ਕੌਰ ਸ਼ਿਨਮਾਰ ਨੇ ਐਲਡਰ ਲਾਈਨ 14567 ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਬੁਜੁਰਗਾਂ ਨੂੰ ਆਪਣੇ ਘਰ ਵਿੱਚ ਬਣਦਾ ਮਾਣ ਸਤਿਕਾਰ ਨਾ ਮਿਲਣ ’ਤੇ ਬਜੁਰਗ ਐਲਡਰ ਲਾਈਨ ਤੇ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਬਜੁਰਗ ਇਸ ਨੰਬਰ ਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜੁਰਗਾਂ ਨੂੰ ਦਿੱਤੀ ਪੈਨਸ਼ਨ ਜਾਂ ਹੋਰ ਸਰਕਾਰੀ ਸਕੀਮਾਂ ਦੀ ਜਾਣਕਾਰੀ ਵੀ ਇਸੇ ਨੰਬਰ ਤੇ ਉਪਲਬੱਧ ਹੋਵੇਗੀ।
ਏ:ਸੀ:ਪੀ ਮਨਪ੍ਰੀਤ ਕੌਰ ਸ਼ਿਨਮਾਰ ਨੇ ਪੰਜਾਬ ਪੁਲਿਸ ਐਲਡਰ ਲਾਈਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਬੇਘਰ ਸੜਕਾਂ ਉਪਰ ਆਪਣਾ ਜੀਵਨ ਬਸਰ ਕਰਨ ਵਾਲੇ ਬਜੁਰਗਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬਣਦਾ ਹੱਕ ਦਿਵਾਇਆ ਜਾਵੇ ਅਤੇ ਜੇਕਰ ਕਿਸੇ ਬਜੁਰਗ ਦਾ ਕੋਈ ਬਸੇਰਾ ਨਹੀਂ ਹੈ ਤਾਂ ਉਸ ਨੂੰ ਬਿਰਧ ਘਰ ਪੁੱਜਦਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਜੁਰਗਾਂ ’ਤੇ ਘਰੇਲੂ ਹੁੰਦੇ ਅਤਿਆਚਾਰ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਐਲਡਰ ਲਾਈਨ ਨੰਬਰ ਦਾ ਸਬੰਧ ਬਜੁਰਗਾਂ ਲਈ ਆਪਣੇ ਘਰ ਵਿੱਚ ਵਧੀਆ ਤੇ ਸਾਜਗਾਰ ਮਾਹੌਲ ਸਿਰਜਣ ਲਈ ਬਹੁਤ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਇਸ ਹੈਲਪ ਲਾਈਨ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਦੋ ਘੰਟਿਆ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਜਿਲ੍ਹਾ ਆਟਰਨੀ ਨੂੰ ਵਿਸ਼ੇਸ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇੱਕ ਅਜਿਹਾ ਪੈਫਲੈਟ / ਪੋਸਟਰ ਤਿਆਰ ਕੀਤਾ ਜਾਵੇ ਜਿਸ ਤੋ ਸਪੱਸਟ ਹੋ ਸਕੇ ਕਿ ਮਾਰਕੁਟਾਈ, ਖਰਚੇ ਜਾ ਘਰ ਤੋ ਬਾਹਰ ਕਰਨ ਦੀ ਹਾਲਤ ਵਿੱਚ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਬਜੁਰਗ ਨਾਗਰਿਕ ਨੇ ਕਿਹੜੀ ਕੋਰਟ ਜਾ ਟਿ੍ਰਬਿਊਨਲ ਪਾਸ ਜਾਣਾ ਹੈ ਅਤੇ ਵੱਖ ਵੱਖ ਸਾਧਨਾ ਰਾਹੀ ਇਸ ਸਬੰਧੀ ਜਨਤਾ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ ਤਾ ਜ਼ੋ ਜਾਣਕਾਰੀ ਨਾ ਹੋਣ ਕਾਰਨ ਬਜੁਰਗ ਨਾਗਰਿਕਾ ਨੂੰ ਪੇਸ਼ ਆ ਰਾਹੀ ਔਕੜਾ ਨੂੰ ਘੱਟ ਕੀਤਾ ਜਾ ਸਕੇ। ਲੋੜਵੰਦ ਬਜੁਰਗ ਨਾਗਰਿਕਾ ਦੀ ਸਹਾਇਤਾ ਮੁਫਤ ਕਾਨੂੰਨੀ ਸਹਾਇਤਾ ਮਹੁੱਈਆ ਕਰਵਾਉਣੀ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਚੰਡੀਗੜ੍ਹ ਤੋਂ ਐਲਡਰ ਲਾਈਨ ਪੰਜਾਬ ਦੇ ਲੀਡਰ ਸ੍ਰੀ ਪੁਨੀਤ ਵਾਟਸ, ਅੰਮ੍ਰਿਤਸਰ ਤੇ ਤਰਨਤਾਰਨ ਤੋਂ ਸ੍ਰੀ ਯੋਗੇਸ਼ ਕਪੂਰ ਵੀ ਹਾਜਰ ਸਨ।

NO COMMENTS

LEAVE A REPLY